ਜੀਕਰਪੁਰ ਟ੍ਰੈਫਿਕ ਪੁਲੀਸ ਨੇ ਇੱਕ ਮਹੀਨੇ ਵਿੱਚ ਕੀਤੇ 1829 ਚਾਲਾਨ

ਜੀਕਰਪੁਰ ਟ੍ਰੈਫਿਕ ਪੁਲੀਸ ਨੇ ਇੱਕ ਮਹੀਨੇ ਵਿੱਚ ਕੀਤੇ 1829 ਚਾਲਾਨ
ਮੁਹਾਲੀ ਵਿੱਚ ਵੀ ਕੱਟੇ ਚਾਲਾਨ
ਜੀਰਕਪੁਰ, 12 ਜੂਨ (ਸ.ਬ.) ਜੀਰਕਪੁਰ ਟ੍ਰੈਫਿਕ ਪੁਲੀਸ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਮਈ 2018 ਵਿੱਚ 1829 ਚਾਲਾਨ ਕੀਤੇ ਹਨ ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ 7 ਲੱਖ 31 ਹਜਾਰ 500 ਰੁਪਏ ਦਾ ਜੁਰਮਾਨਾ ਵਸੂਲਿਆਂ ਗਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਰਕਪੁਰ ਦੇ ਟ੍ਰੈਫਿਕ ਇੰਚਾਰਜ ਸ੍ਰ. ਮਨਫੂਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਬਿਨਾ ਹੈਲਮੇਟ ਦੇ 239, ਬਿਨਾ ਹੈਲਮੇਟ ਪਿਛਲੀ ਸਵਾਰੀ ਦੇ 213, ਇਸ਼ਾਰੇ ਦੀ ਉਲੰਘਣਾ ਦੇ 51, ਕਾਲੇ ਸ਼ੀਸ਼ਿਆਂ ਦੇ 58, ਉਵਰ ਲੋਡਿੰਗ ਦੇ 105, ਪ੍ਰੈਸ਼ਰ ਹਾਰਨ ਦੇ 68, ਬਿਨਾ ਕਾਗਜਾਂ ਦੇ 33, ਸੀਟ ਬੈਲਟ ਦੇ 149, ਗੱਡੀ ਚਲਾਉਣ ਦੌਰਾਨ ਸਿਗਰਟ ਨੇਸ਼ੀ ਤੇ 14, ਮੋਬਾਈਲ ਫੋਨ ਦੀ ਵਰਤੋਂ 20, ਸ਼ਰਾਬ ਪੀ ਕੇ ਗੱਡੀ ਚਲਾਉਣ 23, ਖਤਰਨਾਕ ਡ੍ਰਾਈਵਿੰਗ ਦੇ 15, ਬਿਨਾ ਬੀਮਾ 21, ਬਿਨਾ ਲਾਈਸੈਂਸ 30, ਬਿਨਾ ਆਰ. ਸੀ 25, ਬਿਨਾ ਨੰਬਰ ਪਲੇਟ 10, ਤਿੰਨ ਸਵਾਰੀਆਂ ਦੇ 110, ਘੱਟ ਉਮਰ ਦੇ 6, ਲਾਲ ਬੱਤੀ ਦੀ ਉਲੰਘਣਾ 196, ਗਲਤ ਪਾਰਕਿੰਗ 157, ਗਲਤ ਪਾਸੇ ਡ੍ਰਾਈਵਿੰਗ 198 ਬਿਨਾ ਟੈਕਸ ਦੇ 27, ਬਿਨਾ ਵਰਦੀ ਦੇ 11, ਬਿਨਾ ਰਿਫਲੈਕਟਰ ਦੇ 26, ਜੈਬਰਾ ਕ੍ਰਾਸਿੰਗ ਦੇ 2 ਅਤੇ ਹੋਰ ਉਲੰਘਨਾਵਾਂ ਸੰਬੰਧੀ ਕੁਲ 1829 ਚਾਲਾਨ ਕੀਤੇ ਗਏ ਹਨ|
ਇਸ ਦੌਰਾਨ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਮੁਹਾਲੀ ਪੁਲੀਸ ਟ੍ਰੈਫਿਕ ਜੋਨ-3 ਦੇ ਨਾਲ ਏਅਰਪੋਰਟ ਰੋਡ ਤੇ ਨਾਕਾ ਲਗਾਇਆ ਗਿਆ| ਇਸ ਨਾਕੇ ਦੌਰਾਨ ਪੁਲੀਸ ਵੱਲੋਂ ਕੁੱਲ 60 ਵਾਹਨਾਂ ਦੇ ਚਾਲਾਨ ਕੀਤੇ ਗਏ| ਇਸ ਮੌਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇੰਸਪੈਕਟਰ ਸ੍ਰੀ. ਕਮਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ 7 ਗੱਡੀਆਂ ਦੇ ਪ੍ਰੈਸ਼ਰ ਹਾਰਨ ਦੇ ਚਾਲਾਨ ਕੀਤੇ ਗਏ ਅਤੇ ਕਈ ਗੱਡੀਆਂ ਦੇ ਪ੍ਰੈਸ਼ਰ ਹਾਰਨ ਵੀ ਉਤਾਰੇ ਗਏ ਸਨ|
ਇਸ ਮੌਕੇ ਟ੍ਰੈਫਿਕ ਪੁਲੀਸ ਜੋਨ-3 ਦੀ ਟੀਮ ਵੱਲੋਂ ਸੁਰਿੰਦਰ ਸਿੰਘ, ਦਲਜਿੰਦਰ ਸਿੰਘ, ਗੁਰਦਰਸ਼ਨ ਸਿੰਘ ਅਤੇ ਹਰਜੀਤ ਕੌਰ ਹਾਜਿਰ ਸਨ|

Leave a Reply

Your email address will not be published. Required fields are marked *