ਜੀਟੀਯੂ ਦੇ ਜ਼ਿਲ੍ਹਾ ਪੱਧਰੀ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸ) ਨਾਲ਼ ਕੀਤੀ ਮੁਲਾਕਾਤ

ਐਸ. ਏ. ਐਸ ਨਗਰ, 14 ਦਸੰਬਰ (ਸ.ਬ. ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪੱਧਰੀ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼ਰਨਜੀਤ ਸਿੰਘ ਨਾਲ਼ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ|
ਸ. ਸ਼ਰਨਜੀਤ ਸਿੰਘ ਦੇ ਜ਼ਿਲ੍ਹਾ ਮੁਹਾਲੀ ਵਿੱਚ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਅਹੁਦਾ ਸੰਭਾਲਣ ਉਪਰੰਤ ਕੀਤੀ ਇਸ ਪਹਿਲੀ ਮੀਟੰਗ ਵਿੱਚ ਜੀਟੀਯੂ ਆਗੂਆਂ ਨੇ ਪ੍ਰੀਖਿਆਵਾਂ ਦੀ ਤਿਆਰੀ ਮੌਕੇ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਕੀਤੇ ਜਾ ਰਹੇ ਗਣਿਤ-ਵਿਗਿਆਨ ਮੇਲਿਆਂ ਨੂੰ ਬੇ-ਮੌਕਾ ਕਾਰਵਾਈ ਕਰਾਰਦਿਆਂ ਅਜਿਹੇ ਮੇਲੇ ਵਿੱਦਿਅਕ ਸੈਸ਼ਨ ਦੇ ਅਰੰਭ ਵਿੱਚ ਆਯੋਜਿਤ ਕਰਨ ਦਾ ਸੁਝਾਅ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਤੱਕ ਪੁੱਜਦਾ ਕਰਨ ਦੀ ਮੰਗ ਕੀਤੀ| ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪਹਿਲਾਂ ਹੀ ਅਧਿਆਪਕਾਂ ਦੀ ਕਮੀ ਦੀ ਮਾਰ ਝੱਲ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬੀਐਲਓ, ਬੀਐਮਟੀ, ਡੀਐਮਟੀ ਆਦਿ ਡਿਊਟੀਆਂ ਵਿੱਚ ਉਲਝਾ ਕੇ ਅਤੇ ਇਹਨਾਂ ਅਧਿਆਪਕਾਂ ਦੀ ਥਾਂ ਕੋਈ ਬਦਲਵਾਂ ਪ੍ਰਬੰਧ ਨਾ ਕਰਕੇ ਬੱਚਿਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ| ਉਹਨਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਦੇ ਹਿੱਤ ਵਿੱਚ ਸਕੂਲਾਂ ਵਿੱਚੋਂ ਵੱਖ-ਵੱਖ ਤਰ੍ਹਾਂ ਦੀ ਡੈਪੂਟੇਸ਼ਨ ਡਿਊਟੀ, ਪ੍ਰਸੂਤਾ ਛੁੱਟੀ ਅਤੇ ਹੋਰ ਕਿਸੇ ਕਾਰਨ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਖ਼ਾਲੀ ਰਹਿਣ ਵਾਲ਼ੀ ਕਿਸੇ ਵੀ ਅਧਿਆਪਕ ਦੀ ਅਸਾਮੀ ਤੇ ਤੁਰੰਤ ਬਦਲਵਾਂ ਪ੍ਰਬੰਧ ਕਰਨ ਦਾ ਸੁਝਾਅ ਵੀ ਸਰਕਾਰ ਤੱਕ ਪੁੱਜਦਾ ਕੀਤਾ ਜਾਵੇ|
ਇਸ ਵਫ਼ਦ ਵਿੱਚ ਜੀਟੀਯੂ ਜ਼ਿਲ੍ਹਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ, ਪਰਮਜੀਤ ਸਿੰਘ ਮਾਜਰੀ ਅਤੇ ਪ੍ਰੇਮ ਸਿੰਘ ਕੁਰਾਲੀ, ਮੀਤ ਪ੍ਰਧਾਨ ਸਰਦੂਲ ਸਿੰਘ, ਬਲਾਕ ਪ੍ਰਧਾਨ ਮਨਿੰਦਰਪਾਲ ਸਿੰਘ, ਸੁਨੀਲ ਕੁਮਾਰ ਅਤੇ ਸ਼ਮਸ਼ੇਰ ਸਿੰਘ, ਲੈਕਚਰਾਰ ਹਰਨੇਕ ਸਿੰਘ ਬਨੂੜ, ਜ਼ਿਲ੍ਹਾ ਕਾਰਜਕਾਰਨੀ ਮੈਂਬਰ ਦੀਦਾਰ ਸਿੰਘ, ਨੈਬ ਸਿੰਘ, ਅਮਰੀਕ ਸਿੰਘ, ਬਲਬੀਰ ਸਿੰਘ, ਗਗਨਦੀਪ ਅਤੇ ਓਮ ਪ੍ਰਕਾਸ਼ ਵੀ ਸ਼ਾਮਲ ਸਨ|

Leave a Reply

Your email address will not be published. Required fields are marked *