ਜੀਰਕਪੁਰ ਟ੍ਰੈਫਿਕ ਪੁਲੀਸ ਨੇ ਹੋਲੀ ਮੌਕੇ ਨਾਕੇਬੰਦੀ ਕਰਕੇ 52 ਚਾਲਾਨ ਕੀਤੇ

ਜੀਰਕਪੁਰ, 3 ਮਾਰਚ (ਦੀਪਕ ਸ਼ਰਮਾ) ਟ੍ਰੈਫਿਕ ਪੁਲੀਸ ਵੱਲੋਂ ਹੋਲੀ ਦੇ ਤਿਉਹਾਰ ਦੌਰਾਨ ਜੀਰਕਪੁਰ ਵਿਖੇ ਵਿਸ਼ੇਸ਼ ਨਾਕੇਬੰਦੀ ਕਰਕੇ 52 ਵਾਹਨਾਂ ਦੇ ਚਲਾਨ ਕੀਤੇ ਗਏ। ਟ੍ਰੈਫਿਕ ਪੁਲੀਸ ਜੀਰਕੁਪਰ ਦੇ ਇੰਚਾਰਜ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਪਟਿਆਲਾ ਚੌਂਕ, ਕਾਲਕਾ ਚੌਂਕ, ਚੰਡੀਗੜ੍ਹ ਬੈਰੀਅਰ ਅਤੇ ਬਲਟਾਣਾ ਚੌਂਕ ਤੇ ਵਿਸ਼ੇਸ਼ ਨਾਕੇ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੀਤੇ ਗਏ। ਇਸ ਦੌਰਾਨ ਟ੍ਰੈਫਿਕ ਪੁਲੀਸ ਵੱਲੋਂ ਗਤਕਾ ਐਸੋਸੀਏਸ਼ਨ ਨਾਲ ਮਿਲ ਕੇ ਟ੍ਰੈਫਿਕ ਦਫਤਰ ਜੀਰਕਪੁਰ ਵਿਖੇ ਬੂਟੇ ਲਗਾਏ ਗਏ। ਇਸ ਮੌਕੇ ਫਤਹਿ ਗਰੁੱਪ ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ, ਸਵਰਨ ਸਿੰਘ, ਤਰਨਜੀਤ ਸਿੰਘ ਅਤੇ ਟ੍ਰੈਫਿਕ ਮੁੰਸ਼ੀ ਅਮਰਜੀਤ ਸਿੰਘ ਵੀ ਹਾਜਿਰ ਸਨ।

Leave a Reply

Your email address will not be published. Required fields are marked *