ਜੀਰਕਪੁਰ ਵਿਖੇ ਢੁੱਕਵਾਂ ਬੱਸ ਸਟਾਪ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਜੀਰਕਪੁਰ, 30 ਅਕਤੂਬਰ (ਦੀਪਕ ਸ਼ਰਮਾ) ਜੀਰਕਪੁਰ ਵਿਖੇ ਢੁੱਕਵਾਂ ਬੱਸ ਸਟੈਂਡ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਲੰਮੇ ਰੂਟ ਦੀਆਂ ਬੱਸਾਂ ਦੇ ਡ੍ਰਾਈਵਰ ਆਪਣੀ ਮਰਜੀ ਨਾਲ ਹੀ ਬੱਸਾਂ ਅੱਗੇ ਪਿੱੱਛੇ ਰੋਕ ਲੈਂਦੇ ਹਨ, ਜਿਸ ਕਰਕੇ ਇਹਨਾਂ ਬੱਸਾਂ ਵਿਚ ਚੜਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਪਹਿਲਾਂ ਇਹ ਬੱਸਾਂ ਸੋਨੂੰ ਸੇਠੀ ਢਾਬਾ ਕੋਲ ਬੱਸਾਂ ਰੁਕਦੀਆਂ ਸਨ ਪਰ ਹੁਣ ਉਥੇ ਲੰਮੇਂ ਰੂਟ ਦੀਆਂ ਬੱਸਾਂ ਨਹੀਂ ਰੁਕਦੀਆਂ| ਹੁਣ  ਲੰਬੇ ਰੂਟ ਦੀਆਂ ਇਹ ਬੱਸਾਂ ਜੀ ਬੀ ਪੀ ਬਿਲਡਰ  ਦੇ ਕੋਲ ਰੁਕਦੀਆਂ ਹਨ| ਅਸਲ ਵਿਚ ਜੀਰਕਪੁਰ ਵਿਖੇ ਬੱਸਾਂ ਰੁਕਣ ਲਈ ਕੋਈ ਢੁੱਕਵਾਂ ਬੱਸ ਸਟਾਪ ਨਹੀਂ ਹੈ, ਜਿਸ ਕਰਕੇ ਬੱਸਾਂ ਦੇ ਡ੍ਰਾਈਵਰ ਆਪਣੀ ਮਰਜੀ ਨਾਲ ਬੱਸਾਂ ਏਧਰ ਉਧਰ ਤੇ ਅੱਗੇ ਪਿੱਛੇ ਕਰਕੇ ਰੋਕ ਲੈਂਦੇ ਹਨ, ਜਿਸ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਜੀਰਕਪੁਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਬੱਂਸਾਂ ਦੇ ਰੁਕਣ ਲਈ ਢੁੱਕਵਾਂ ਬੱਸ ਸਟਾਪ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋ ਸਕੇ|

Leave a Reply

Your email address will not be published. Required fields are marked *