ਜੀਰਕਪੁਰ ਵਿਖੇ ਸਮਾਪਤ ਹੋਈ ਨਵੀਂ ਦਿੱਲੀ ਤੋਂ ਸ਼ੁਰੂ ਹੋਈ ਵੌਕਾਥਨ

ਜੀਰਕਪੁਰ, 27 ਅਪ੍ਰੈਲ (ਪਵਨ ਰਾਵਤ) ਐਨ ਜੀ ਓ ਡ੍ਰਾਈਵ ਸਮਾਰਟ ਡ੍ਰਾਈਵ ਸੇਵ ਵਲੋਂ ਸੜਕ ਸੁਰੱਖਿਆ ਹਫਤੇ ਤਹਿਤ ਨਵੀਂ ਦਿੱਲੀ ਤੋਂ ਸ਼ੁਰੂ ਹੋਈ ਵੌਕਾਥਨ ਅੱਜ ਜੀਰਕਪੁਰ ਸਥਿਤ ਬੱਸ ਸਟੈਂਡ ਵਿੱਚ ਖਤਮ ਹੋ ਗਈ| ਇਸ ਦੌਰਾਨ ਵੌਕਾਥਨ ਦੇ ਰਾਹੀਂ ਲੋਕਾਂ ਨੇ 250 ਯਾਤਰਾ ਪੂਰੀ ਕੀਤੀ| ਇਹ ਵੌਕਾਥਨ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲਾ ਵਲੋਂ ਐਲਾਨੇ ਸੜਕ ਸੁਰੱਖਿਆ ਹਫਤੇ ਦਾ ਹਿੱਸਾ ਸੀ|
ਇਸ ਵੌਕਾਥਨ ਨੂੰ 23 ਅਪ੍ਰੈਲ ਨੂੰ ਨਵੀਂ ਦਿੱਲੀ ਸਥਿਤ ਇੰਡੀਆ ਗੇਟ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ| ਇਸ ਵੌਕਾਥਨ ਵਿੱਚ ਹੋਲਾ ਆਟੋਮੇਟਿਵ ਕੈਂਪੰਕਟੈਂਟ ਮੈਨੂਫੈਕਚਰਜ ਐਸੋਸੀਏਸਨ ਆਫ ਇੰਡੀਆਂ ਦੇ ਕਰਮਚਾਰੀਆਂ ਤੋਂ ਇਲਾਵਾ ਸਿਵਲ ਸੁਸਾਇਟੀ ਦੇ ਮਂੈਬਰ, ਟ੍ਰੈਫਿਕ ਪੁਲੀਸ ਮੁਲਾਜਮ ਅਤੇ ਸੜਕ ਸੁਰਖਿਆ ਸਵੈਸੇਵੀ ਸੰਸਥਾਵਾਂ ਦੇ ਮੈਂਬਰ ਸ਼ਾਮਲ ਸਨ|
ਇਸ ਸਮਾਗਮ ਨੂੰ ਹੋਲਾ ਆਟੋਮੋਟਿਵ ਕੰਪੈਕਟਂੈਟ ਮੈਨੂਫੈਕਚਰਜ ਐਸੋਸੀਏਸਨ ਆਫ ਇੰਡੀਆ, ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂੰਫੈਕਚਰਜ, ਫੈਡਰੇਸਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਸੀ ਆਈ ਵਾਈ ਅ ਾਈ ਅਤੇ ਪੰਜਾਬ ਪੁਲੀਸ ਵਲੋਂ ਸਮਰਪਿਤ ਸੀ| ਇਸ ਦਾ ਮਕਸਦ ਪੈਦਲ ਚੱਲਣ ਵਾਲਿਆਂ ਦੀ ਸੁਰਖਿਆ ਨੂੰ ਨਿਸਚਿਤ ਕਰਨਾ ਸੀ| ਇਸ ਮੌਕੇ ਚੰਡੀਗੜ੍ਹ ਟ੍ਰੈਫਿਕ ਪੁਲੀਸ ਵਲੋਂ ਵੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿਤੀ ਗਈ|
ਇਸ ਮੌਕੇ ਹੋਲਾ ਇੰਡੀਆ ਲਾਈਟਿੰਗ ਦੇ ਐਮ ਡੀ ਰਾਮਸ਼ੰਕਰ ਪਾਂਡੇ, ਟ੍ਰੈਫਿਕ ਪੁਲੀਸ ਪੰਜਾਬ ਦੇ ਏ ਡੀ ਜੀ ਪੀ ਡਾ ਐਸ ਅ ੈਸ ਚੌਹਾਨ, ਏਰਾਇਫ ਸੇਫ ਤੋਂ ਹਰਮਨ ਸਿੱਧੂ, ਭਾਰਤੀ ਫਿਲਮ ਡਾਇਰੈਕਟਰ , ਡੀ ਐਸ ਬੀ ਗਰੁਪ ਦੇ ਨੁਮਾਇੰਦੇ, ਰੋਡ ਸੇਫਟੀ ਦਿੱਲੀ ਸੀ ਆਈ ਆਈ ਵਾਈ ਆਈ ਦੇ ਨੁਮਾਇੰਦੇ ਦੇਵੀਰ ਸਿੰਘ ਭੰਡਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *