ਜੀਰਕਪੁਰ ਵਿਖੇ ਸੜਕ ਸੁਰੱਖਿਆ ਸਪਤਾਹ ਮਨਾਇਆ

ਜੀਰਕਪੁਰ, 25 ਅਪ੍ਰੈਲ (ਸ.ਬ.) ਜੀਰਕਪੁਰ ਵਿਖੇ ਟ੍ਰੈਫਿਕ ਪੁਲੀਸ ਵਲੋਂ ਸੜਕ ਸੁਰੱਖਿਆ ਸਪਤਾਹ ਸਬੰਧੀ ਇਕ ਸਮਾਗਮ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਪੁਲੀਸ ਜੀਰਕਪੁਰ ਦੇ ਇੰਚਾਰਜ ਮਨਫੂਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਜੀਪ ਯੂਨੀਅਨ, ਆਟੋ ਯੂਨੀਅਨ ਅਤੇ ਹੋਰ ਵਾਹਨਾਂ ਦੇ ਡ੍ਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ| ਇਸ ਮੌਕੇ ਟ੍ਰੈਫਿਕ ਐਜੂਕੇਸਨ ਸੈਲ ਦੇ ਇੰਚਾਰਜ ਜਨਕ ਰਾਜ ਨੇ ਡ੍ਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਲਾਲ ਬੱਤੀ ਉਲੰਘਣਾ ਨਾ ਕਰਨ ਲਈ ਪ੍ਰੇਰਿਤ ਕੀਤਾ| ਇਸ ਮੌਕੇ ਗਾਇਕ ਸ਼ਹਿਨਾਜ ਰਾਜ ਨੇ ਗੀਤ ਪੇਸ਼ ਕੀਤੇ| ਟ੍ਰੈਫਿਕ ਪੁਲੀਸ ਦੇ ਏ ਐਸ ਆਈ ਸੁਖਵਿੰਦਰ ਸਿੰਘ, ਏ ਐਸ ਆਈ ਨਰਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *