ਜੀਰਕਪੁਰ ਵਿੱਚ ਸਫਾਈ ਦਾ ਬੁਰਾ ਹਾਲ

ਜੀਰਕਪੁਰ, 14 ਜੂਨ (ਸ.ਬ.) ਜੀਰਕਪੁਰ ਵਿੱਚ ਸਫਾਈ ਦਾ ਬੁਰਾ ਹਾਲ ਹੈ ਅਤੇ ਹਰ ਪਾਸੇ ਹੀ ਲੱਗੇ ਗੰਦਗੀ ਦੇ ਢੇਰ ਭਾਰਤ ਸਰਕਾਰ ਦੇ ਸਵੱਛਤਾ ਅਭਿਆਨ ਦਾ ਮੂੰਹ ਚਿੜਾ ਰਹੇ ਹਨ| ਜੀਰਕਪੁਰ ਵਿੱਚ ਥਾਂ ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਇਲਾਕਾ ਵਾਸੀ ਬਹੁਤ ਪ੍ਰੇਸ਼ਾਨ ਹਨ| ਇਹਨਾਂ ਕੂੜੇ ਦੇ ਢੇਰਾਂ ਵਿਚੋਂ ਬਦਬੂ ਵੀ ਬਹੁਤ ਆਉਂਦੀ ਹੈ ਅਤੇ ਇਹਨਾਂ ਢੇਰਾਂ ਕਾਰਨ ਕਦੇ ਵੀ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ| ਇਹਨਾਂ ਕੂੜੇ ਦੇ ਢੇਰਾਂ ਨੂੰ ਆਵਾਰਾ ਡੰਗਰ ਫਰੋਲ ਦੇ ਰਹਿੰਦੇ ਹਨ ਅਤੇ ਗੰਦਗੀ ਖਿਲਾਰਦੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|

Leave a Reply

Your email address will not be published. Required fields are marked *