ਜੀਰਕਪੁਰ ਵਿੱਚ ਸਫਾਈ ਵਿਵਸਥਾ ਬੇਹਾਲ

ਜ਼ੀਰਕਪੁਰ, 11 ਮਾਰਚ(ਸ.ਬ.) ਜ਼ੀਰਕਪੁਰ ਦੇ ਬਹੁਤਿਆਂ ਇਲਾਕਿਆਂ ਵਿੱਚ ਸਫਾਈ ਅਤੇ ਸੜਕਾਂ ਦਾ ਬੁਰਾ ਹਾਲ ਹੈ| ਥੋੜੀ ਜਿਹੀ ਬਾਰਿਸ਼ ਨਾਲ ਹੀ ਇਨ੍ਹਾਂ ਥਾਵਾਂ ਤੋਂ ਲੰਘਣਾ ਔਖਾ ਹੋ ਜਾਂਦਾ ਹੈ|
ਸਥਾਨਕ ਏ. ਕੇ. ਐਮ ਕਲੋਨੀ ਦੇ ਮੰਦਰ ਦੇ ਨੇੜੇ ਬਰਸਾਤ ਦੇ ਦਿਨਾਂ ਵਿੱਚ ਆਵਾਜਾਈ ਵਿੱਚ ਪ੍ਰੇਸ਼ਾਨੀ ਹੁੰਦੀ ਹੈ ਪਰ ਪ੍ਰਸ਼ਾਸ਼ਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ| ਬਾਰਿਸ਼ ਦਾ ਪਾਣੀ ਇਕਠਾ ਹੋ ਜਾਣ ਕਾਰਨ ਮੱਛਰਾਂ ਅਤੇ ਮਲੇਰੀਆ ਦੇ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ|
ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਇਨ੍ਹਾਂ ਸੜਕਾਂ ਤੇ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਥੇ ਆਉਣ-ਜਾਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ|

Leave a Reply

Your email address will not be published. Required fields are marked *