ਜੀਰਕਪੁਰ ਵਿੱਚ ਹੋਈ ਨਾਜਾਇਜ਼ ਉਸਾਰੀਆਂ ਦੀ ਭਰਮਾਰ

ਜੀਰਕਪੁਰ, 15 ਮਈ (ਪਵਨ ਰਾਵਤ) ਜੀਰਕਪੁਰ ਵਿੱਚ ਨਾਜਾਇਜ਼ ਉਸਾਰੀਆਂ ਦੀ ਭਰਮਾਰ ਹੈ| ਇਸ ਸਭ ਦੇ ਬਾਵਜੂਦ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ| ਇਹਨਾਂ ਨਾਜਾਇਜ਼ ਉਸਾਰੀਆਂ ਕਾਰਨ ਜੀਰਕਪੁਰ ਦੀ ਵਿਕਾਸ ਸਕੀਮ ਧਰੀ ਧਰਾਈ ਰਹਿ ਗਈ ਹੈ| ਜੀਰਕਪੁਰ ਵਿੱਚ ਪਟਿਆਲਾ ਰੋਡ ਅਤੇ ਪੰਚਕੂਲਾ ਰੋਡ ਉਪਰ ਬਹੁਤ ਸਾਰੇ ਹੋਟਲ, ਢਾਬੇ ਅਤੇ ਹੋਰ ਬਿਲਡਿੰਗਾਂ ਅਜਿਹੀਆਂ ਹਨ ਜਿਹਨਾਂ ਨੂੰ ਬਣਾਉਣ ਤੋਂ ਪਹਿਲਾਂ ਪੂਡਾ ਦੀ ਆਗਿਆ ਨਹੀਂ ਲਈ ਗਈ| ਇਹ ਸਭ ਨਾਜਾਇਜ਼ ਉਸਾਰੀਆਂ ਹਨ| ਇਹਨਾਂ ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੇ ਪਟਿਆਲਾ ਅਤੇ ਪੰਚਕੂਲਾ ਰੋਡ ਉਪਰ ਨਾਜਾਇਜ਼ ਕੱਟ ਵੀ ਬਣਾ ਲਏ ਹਨ, ਜਿਸ ਕਾਰਨ ਹਰ ਸਮੇਂ ਹਾਦਸੇ ਵਾਪਰਨ ਦਾ ਖਤਰਾ ਬਣ ਗਿਆ ਹੈ| ਹੈਰਾਨੀ ਤਾਂ ਇਸ ਗਲ ਦੀ ਹੈ ਕਿ ਪਟਿਆਲਾ ਰੋਡ ਉਪਰ ਪਹਿਲਾਂ ਹੀ ਬਹੁਤ ਸਾਰੇ ਕੱਟ ਰੱਖੇ ਹੋਏ ਹਨ ਪਰ ਫਿਰ ਵੀ ਕੁਝ ਲੋਕਾਂ ਵਲੋਂ ਆਪਣੇ ਹੋਟਲਾਂ ਅਤੇ ਹੋਰ ਬਿਲਡਿੰਗਾਂ ਲਈ ਨਜਾਇਜ ਕੱਟ ਬਣਾ ਲਏ ਗਏ ਹਨ| ਸੜਕ ਵਿਚਾਲੇ ਪਏ ਇਹਨਾਂ ਕੱਟਾਂ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ| ਇਹਨਾਂ ਲੋਕਾਂ ਨੇ ਸੜਕ ਵਿਚਾਲੇ ਲੱਗਿਆ ਫੁੱਟਪਾਥ ਤੋੜ ਕੇ ਨਾਜਾਇਜ਼ ਕੱਟ ਬਣਾਏ ਹੋਏ ਹਨ, ਪਰ ਪ੍ਰਸ਼ਾਸ਼ਨ ਵਲੋਂ ਇਸ ਸਬੰਧੀ ਕੁਝ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ|
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਮਨਵੀਰ ਸਿੰਘ ਗਿੱਲ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਜਲਦੀ ਹੀ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *