ਜੀ. ਈ. ਐਸ 2017 ‘ਭਾਰਤ-ਅਮਰੀਕਾ ਦੀ ਮਜਬੂਤ ਦੋਸਤੀ’ ਦਾ ਸਬੂਤ: ਇਵਾਂਕਾ

ਵਾਸ਼ਿੰਗਟਨ, 22 ਨਵੰਬਰ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਲਾਹਕਾਰ ਅਤੇ ਧੀ ਇਵਾਂਕਾ ਟਰੰਪ ਦਾ ਕਹਿਣਾ ਹੈ ਕਿ ‘ਭਾਰਤ-ਅਮਰੀਕਾ ਗਲੋਬਲ ਉਦਮੀ ਸਿਖਰ ਸੰਮੇਲਨ-2017′(ਜੀ. ਈ. ਐਸ) ਦੋਵਾਂ ਦੇਸ਼ਾਂ ਵਿਚਕਾਰ ‘ਮਜਬੂਤ ਦੋਸਤੀ’ ਦਾ ਇਕ ਸਬੂਤ ਹੈ| ਜ਼ਿਕਰਯੋਗ ਹੈ ਕਿ ਹੈਦਰਾਬਾਦ ਵਿਚ 28 ਤੋਂ 30 ਨਵੰਬਰ ਦਰਮਿਆਨ ਹੋਣ ਵਾਲੇ ਜੀ.ਈ.ਐਸ ਵਿਚ ਇਵਾਂਕਾ ਅਧਿਕਾਰੀਆਂ ਦੇ ਇਕ ਉਚ ਪੱਧਰੀ ਅਮਰੀਕੀ ਵਫਦ, ਮਹਿਲਾ ਉਦਮੀਆਂ ਤੇ ਉਦਯੋਗਪਤੀਆਂ ਦੀ ਅਗਵਾਈ ਕਰੇਗੀ| ਇਸ 3 ਦਿਨੀਂ ਸਿਖਰ ਸੰਮੇਲਨ ਨੂੰ ਇਵਾਂਕਾ ਸੰਬੋਧਿਤ ਵੀ ਕਰੇਗੀ| ਇਸ ਸੰਮੇਲਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ|
ਇਵਾਂਕਾ ਨੇ ਆਪਣੀ ਭਾਰਤ ਯਾਤਰਾ ਤੋਂ ਪਹਿਲਾਂ ਕਿਹਾ ਕਿ ਸਿਖਰ ਸੰਮੇਲਨ ਦੀ ਥੀਮ ਪਹਿਲੀ ਵਾਰ ‘ਵੁਮਨ ਫਸਰਟ ਐਂਡ ਪ੍ਰਾਸਪੇਰਿਟੀ ਫਾਰ ਆਲ’ ਹੈ| ਜੋ ਪ੍ਰਸ਼ਾਸਨ ਦੇ ਉਸ ਸਿਧਾਂਤ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਦੋਂ ਔਰਤਾਂ ਆਰਥਿਕ ਰੂਪ ਤੋਂ ਸ਼ਕਤੀਸ਼ਾਲੀ ਹੋਣਗੀਆਂ ਤਾਂ ਹੀ ਉਨ੍ਹਾਂ ਦਾ ਭਾਈਚਾਰਾ ਅਤੇ ਦੇਸ਼ ਕਾਮਯਾਬ ਹੋਵੇਗਾ|’ ਸਿਖਰ ਸੰਮੇਲਨ ਵਿਚ 170 ਦੇਸ਼ਾਂ ਦੇ 1500 ਉਦਯੋਗਪਤੀ ਹਿੱਸਾ ਲੈਣਗੇ| ਇਨ੍ਹਾਂ ਵਿਚੋਂ ਕਰੀਬ 350 ਪ੍ਰਤੀਭਾਗੀ ਅਮਰੀਕਾ ਦੇ ਹੋਣਗੇ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀ ਹਨ| ਇਵਾਂਕਾ ਨੇ ਕਿਹਾ ਕਿ ਮੈਂ ਯਾਤਰਾ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ| ਉਨ੍ਹਾਂ ਕਿਹਾ ਕਿ ਭਾਰਤ, ਅਮਰੀਕਾ ਦਾ ਇਕ ਮਹਾਨ ਦੋਸਤ ਅਤੇ ਸਾਂਝੀਦਾਰ ਹੈ| ਸਹਿਯੋਗ ਦਾ ਟੀਚਾ ਸਾਂਝਾ ਆਰਥਿਕ ਵਿਕਾਸ ਅਤੇ ਸੁਰੱਖਿਆ ਸਾਂਝੇਦਾਰੀ ਹੈ

Leave a Reply

Your email address will not be published. Required fields are marked *