ਜੀ ਐਸ ਟੀ ਟਿਨ ਨੰਬਰ ਲੈਣ ਲਈ ਕੈਂਪ ਭਲਕੇ

ਐਸ.ਏ.ਐਸ.ਨਗਰ, 19 ਦਸੰਬਰ (ਸ.ਬ.) ਕਰ ਅਤੇ ਆਬਕਾਰੀ ਵਿਭਾਗ ਵੱਲੋਂ ਵਪਾਰੀਆਂ ਨੂੰ ਜੀ ਐਸ ਟੀ ਟਿਨ ਨੰਬਰ ਦੇਣ ਲਈ 20 ਦਸੰਬਰ ਨੂੰ ਸਵੇਰੇ 10 ਵਜੇ ਪਾਰਸ ਜਵੈਲਰਜ   ਫੇਜ਼-7 ਦੇ ਅੱਗੇ ਕੈਂਪ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆ ਸਰਬਜੀਤ ਸਿੰਘ ਪਾਰਸ ਜਨਰਲ ਸਕੱਤਰ ਵਪਾਰ ਮੰਡਲ ਮੁਹਾਲੀ ਨੇ ਦਸਿਆ ਕਿ ਕਰ ਅਤੇ ਆਬਕਾਰੀ ਵਿਭਾਗ ਦੇ ਕਮਿਸ਼ਨਰ ਨੂੰ ਮੁਹਾਲੀ ਵਪਾਰ ਮੰਡਲ ਦੇ ਵਫਦ ਨੇ ਪ੍ਰਧਾਨ ਕੁਲਵੰਤ ਸਿੰਘ ਚੌਧਰੀ ਦੀ ਅਗਵਾਈ ਵਿੱਚ ਮੁਲਾਕਾਤ ਕੀਤੀ ਸੀ ਅਤੇ ਵਪਾਰ ਮੰਡਲ ਨੇ ਕਮਿਸ਼ਨਰ ਨੂੰ ਜੀ ਐਸ ਟੀ ਟਿਨ ਨੰਬਰ ਲੈਣ ਲਈ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਦੱਸਿਆ ਸੀ, ਜਿਸ ਉਪਰੰਤ ਕਮਿਸ਼ਨਰ ਨੇ ਫੈਸਲਾ ਕੀਤਾ ਕਿ ਇਸ ਸਬੰਧੀ ਫੇਜ਼-7 ਵਿਖੇ ਵਿਸ਼ੇਸ ਕੈਂਪ ਲਗਾਇਆ ਜਾਵੇਗਾ|

ਉਹਨਾਂ ਦਸਿਆ ਕਿ ਇਸ ਕੈਂਪ ਵਿੱਚ ਸਬੰਧਿਤ ਵਿਭਾਗ ਵੱਲੋਂ ਵਪਾਰੀਆਂ ਜੀ ਐਸ ਟੀ ਟਿਨ ਨੰਬਰ ਦੇ ਫਾਰਮ ਦਿਤੇ ਜਾ ਸਕਣਗੇ ਤਾਂ ਕਿ ਵਪਾਰੀ 23 ਦਸੰਬਰ ਤੱਕ ਇਹ ਟਿਨ ਨੰਬਰ ਅਪਲਾਈ ਕਰ ਸਕਣ| ਉਹਨਾਂ ਕਿਹਾ ਕਿ ਕੈਂਪ ਵਿੱਚ ਆਉਣ ਸਮੇਂ ਵਪਾਰੀ ਆਪਣਾ ਖੁਦ ਤਸਦੀਕ ਕੀਤਾ ਪੈਨ ਕਾਰਡ ਦੀ ਕਾਪੀ ਲੈ ਕੇ ਆਉਣ| ਜੇ ਵਪਾਰੀਆਂ ਨੇ ਆਪਣੀ ਥਾਂ ਆਪਣੇ ਵਕੀਲ ਜਾਂ ਨੁਮਾਇੰਦੇ ਭੇਜਣੇ ਹਨ ਤਾਂ ਉਹਨਾਂ ਨੂੰ ਅਪਣਾ ਅਥਾਰਿਟੀ ਲੈਟਰ ਵੀ ਜਰੂਰ ਦੇ ਕੇ ਭੇਜਣ| ਇਸ ਮੌਕੇ ਸ੍ਰ. ਸ਼ੀਤਲ ਸਿੰਘ ਪੈਟਰਨ ਵਪਾਰ ਮੰਡਲ, ਕੁਲਵੰਤ ਸਿਘ ਚੌਧਰੀ, ਸੁਰੇਸ਼ ਗੋਇਲ ਸੀ.ਮੀਤ ਪ੍ਰਧਾਨ, ਵੀ ਮੌਜੂਦ ਸਨ|

Leave a Reply

Your email address will not be published. Required fields are marked *