ਜੀ ਐਸ ਟੀ ਡਵੀਜਨ ਮੁਹਾਲੀ 1 ਅਤੇ 2  ਦਾ ਉਦਘਾਟਨ

ਐਸ ਏ ਐਸ ਨਗਰ, 11 ਅਕਤੂਬਰ  (ਸ.ਬ.) ਸਥਾਨਕ ਫੇਜ਼ 8 ਉਦਯੋਗਿਕ ਖੇਤਰ ਵਿਖੇ ਭਾਰਤ ਸਰਕਾਰ ਦੇ ਵਿੱਤ ਵਿਭਾਗ ਵਲੋਂ ਅੱਜ ਇੱਥੇ ਜੀ ਐਸ ਟੀ ਡਵੀਜਨ ਮੁਹਾਲੀ 1 ਅਤੇ 2  ਦੇ ਦਫਤਰ ਦਾ ਉਦਘਾਟਨ ਕੀਤਾ ਗਿਆ| ਉਦਘਾਟਨ ਕਰਨ ਦੀ ਰਸਮ  ਮੁੱਖ ਮਹਿਮਾਨ ਸ੍ਰੀ ਆਸ਼ੂਤੋਸ਼ ਬਾਰਾਂਵਾਲ ਕਮਿਸ਼ਨਰ ਜੀ ਐਸ ਟੀ ਕਮਿਸ਼ਨ ਰੇਟ ਲੁਧਿਆਣਾ ਨੇ ਅਦਾ ਕੀਤੀ| ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਆਸ਼ੂਤੋਸ਼ ਨੇ ਕਿਹਾ ਕਿ ਮੁਹਾਲੀ ਵਿੱਚ ਖੋਲੀ ਗਈ ਇਸ ਡਵੀਜਨ ਵਿੱਚ ਆਮ ਲੋਕਾਂ ਨੂੰ ਜੀ ਐਸ ਟੀ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ  ਦਿੱਤੀ ਜਾਵੇਗੀ | ਇਸ ਡਵੀਜਨ ਵਿੱਚ ਦੁਕਾਨਦਾਰਾਂ ਅਤੇ ਹੋਰ ਕੰਮ ਧੰਦੇ ਆਏ ਲੋਕਾਂ ਨੂੰ ਜੀ ਐਸ ਟੀ ਸਬੰਧੀ ਸਾਰੇ ਕੰਮ ਕਰਵਾਉਣ ਦੀ ਆਸਾਨੀ ਹੋਵੇਗੀ ਅਤੇ ਇਹ ਕੰਮ ਬਿਹਤਰ ਢੰਗ ਨਾਲ ਮੁਕੰਮਲ ਹੋਵੇਗਾ|
ਇਸ ਮੌਕੇ ਡਾ ਹਰਦੀਪ ਸਿੰਘ ਐਡੀਸ਼ਨਲ ਕਮਿਸ਼ਨਰ  ਜੀ ਐਸ ਟੀ ਸਬ ਕਮਿਸ਼ਨਰੇਟ  ਲੁਧਿਆਣਾ,ਡਾ ਸੰਦੀਪ ਕੌਰ  ਅਸਿਸਟੈਂਟ ਕਮਿਸ਼ਨਰ  ਜੀ ਐਸ ਟੀ ਡਵੀਜਨ ਮੁਹਾਲੀ ਅਤੇ ਹੋਰ ਅਧਿਕਾਰੀ ਮੌਜੂਦ ਸਨ|
ਇਸ ਮੌਕੇ ਮੁਹਾਲੀ ਇੰਡਸਟਰੀਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ, ਸ੍ਰੀ ਕੇ ਐਸ ਮਾਹਲ, ਸ੍ਰੀ ਬੀ ਐਸ ਆਨੰਦ ਤੋਂ ਇਲਾਵਾ ਸ੍ਰੀ ਵਿਵੇਕ ਕਪੂਰ, ਜਗਦੀਸ਼ ਸਿੰਘ ਅਮਿਤ ਮਿੱਤਲ, ਸੰਜੀਵ  ਗਰਗ, ਬੀ ਐਸ ਆਨੰਦ, ਕੇ ਐਸ ਮਾਹਲ, ਅਮਰੀਕ ਸਿੰਘ ਮੁਹਾਲੀ, ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ ਵੀ ਮੌਜੂਦ ਸਨ|

Leave a Reply

Your email address will not be published. Required fields are marked *