ਜੀ ਐਸ ਟੀ ਦੀਆਂ ਘਾਟਾਂ ਦੂਰ ਕਰੇ ਸਰਕਾਰ

ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਸੰਕੇਤ ਦਿੱਤਾ ਹੈ ਕਿ ਕੇਂਦਰ ਸਰਕਾਰ ਪੈਟਰੋਲੀਅਮ ਪਦਾਰਥਾਂ ਨੂੰ ਵਸਤੂ ਅਤੇ ਸੇਵਾ ਕਰ (ਜੀਐਸਟੀ) ਦੇ ਤਹਿਤ ਲਿਆਉਣਾ ਚਾਹੁੰਦੀ ਹੈ| ਉਹ ਸਚਮੁੱਚ ਅਜਿਹੀ ਪਹਿਲ ਕਰਦੀ ਹੈ, ਤਾਂ ਆਮ ਲੋਕ ਉਸਦਾ ਤਹਿ- ਦਿਲੋਂ ਸਵਾਗਤ ਕਰਣਗੇ| ਦਰਅਸਲ, ਜੀਐਸਟੀ ਦੀ ਅਵਧਾਰਣਾ ਵਿੱਚ ਇਹ ਸ਼ਾਮਿਲ ਹੈ ਕਿ ਦੇਸ਼ ਵਿੱਚ ਸਿਰਫ ਇੱਕ ਪਰੋਖ ਟੈਕਸ ਹੋਵੇ ਅਤੇ ਉਸਦੀਆਂ ਦਰਾਂ ਸਾਰੇ ਦੇਸ਼ ਵਿੱਚ ਸਮਾਨ ਹੋਣ| ਲੋੜ ਇਹ ਵੀ ਹੈ ਕਿ ਇੱਕ ਹੀ ਦਰ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਤੇ ਲੱਗੇ| ਇਸ ਲਈ ਪਿਛਲੇ ਜੁਲਾਈ ਵਿੱਚ ਲਾਗੂ ਹੋਏ ਜੀਐਸਟੀ ਨੂੰ ਕਈ ਜਾਣਕਾਰ ਅੱਧਾ-ਅਧੂਰਾ ਜੀਐਸਟੀ ਮੰਣਦੇ ਹਨ| ਪੈਟ੍ਰੀਲੀਅਮ ਪਦਾਰਥਾਂ ਦਾ ਆਮ ਖਪਤ ਵਿੱਚ ਬਹੁਤ ਵੱਡਾ ਹਿੱਸਾ ਹੈ| ਇਨ੍ਹਾਂ ਨੂੰ ਬਾਹਰ ਰੱਖ ਕੇ ਜੀਐਸਟੀ ਦੀ ਭਾਵਨਾ ਦੇ ਖਿਲਾਫ ਕਦਮ ਚੁੱਕਿਆ ਗਿਆ ਸੀ| ਬਹਿਰਹਾਲ, ਹੁਣੇ ਵੀ ਕੇਂਦਰ ਲਈ ਇਨ੍ਹਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣਾ ਆਸਾਨ ਨਹੀਂ ਹੋਵੇਗਾ| ਅਜਿਹੇ ਫੈਸਲੇ ਜੀਐਸਟੀ ਪ੍ਰੀਸ਼ਦ ਹੀ ਲੈ ਸਕਦੀ ਹੈ, ਜਿੱਥੇ ਰਾਜਾਂ ਦੀ ਵੱਡੀ ਭੂਮਿਕਾ ਹੈ| ਹਾਲਾਂਕਿ ਕਈ ਰਾਜ ਪੈਟ੍ਰੋਲੀਅਮ ਨਾਲ ਹਾਸਿਲ ਹੋਣ ਵਾਲੇ ਮਲੀਏ ਨੂੰ ਨਹੀਂ ਛੱਡਣਾ ਚਾਹੁੰਦੇ ਸਨ, ਇਸ ਲਈ ਇਸਨੂੰ ਬਾਹਰ ਰੱਖਿਆ ਗਿਆ ਸੀ| ਹੁਣ ਇਹ ਹਾਲਤ ਬਦਲ ਗਈ ਹੈ, ਅਜਿਹਾ ਮੰਨਣ ਲਈ ਫਿਲਹਾਲ ਕੋਈ ਸੰਕੇਤ ਉਪਲੱਬਧ ਨਹੀਂ ਹੈ| ਇਸਦੇ ਬਾਵਜੂਦ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਯਤਨ ਜ਼ਰੂਰ ਕੀਤੇ ਜਾਣੇ ਚਾਹੀਦੇ ਹਨ| ਇਸਦੇ ਨਾਲ ਹੀ ਇਹ ਨਿਯਮ ਵੀ ਹੋਣਾ ਚਾਹੀਦਾ ਹੈ ਕਿ ਕਿਸੇ ਵਸਤੂ ਜਾਂ ਸੇਵਾ ਤੇ ਜੀਐਸਟੀ ਤੋਂ ਇਲਾਵਾ ਕੋਈ ਉਪਕਰ (ਸੈਸ) ਨਹੀਂ ਲੱਗੇਗਾ| ਉਪਕਰ ਵੀ ਜੀਐਸਟੀ ਦੀ ਭਾਵਨਾ ਦੇ ਵਿਰੁੱਧ ਹੈ| ਇਸ ਬਾਰੇ ਹੁਣੇ ਕੋਈ ਚਰਚਾ ਨਹੀਂ ਹੈ| ਜਦੋਂ ਕਿ ਰਾਜ ਸਭਾ ਵਿੱਚ ਵਿਰੋਧੀ ਸਾਂਸਦਾਂ ਨੇ ਪੈਟ੍ਰੋਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਤਹਿਤ ਲਿਆਉਣ ਦੀ ਸੰਭਾਵਨਾ ਤੇ ਸਵਾਲ ਪੁੱਛਿਆ| ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਪੁੱਛਿਆ ਕਿ ਹੁਣ ਭਾਜਪਾ ਦੀ 19 ਰਾਜਾਂ ਅਤੇ ਕੇਂਦਰ ਵਿੱਚ ਸਰਕਾਰ ਹੈ| ਫਿਰ ਪੈਟ੍ਰੋਲੀਅਮ ਪ੍ਰੋਡਕਟਸ ਨੂੰ ਜੀਐਸਟੀ ਦੀ ਵਿਵਸਥਾ ਦੇ ਤਹਿਤ ਲਿਆਉਣ ਵਿੱਚ ਉਸਨੂੰ ਕਿਹੜੀ ਚੀਜ ਰੋਕ ਰਹੀ ਹੈ| ਜੀਐਸਟੀ ਕੌਂਸਲ ਇਸ ਮਸਲੇ ਤੇ ਫੈਸਲਾ ਕਦੋਂ ਲਵੇਗੀ? ਇਸ ਦੇ ਜਵਾਬ ਵਿੱਚ ਜੇਟਲੀ ਨੇ ਕਿਹਾ ਕਿ ਕੇਂਦਰ ਸਰਕਾਰ ਇਹਨਾਂ ਉਤਪਾਦਾਂ ਨੂੰ ਜੀਐਸਟੀ ਦੇ ਤਹਿਤ ਲਿਆਉਣਾ ਚਾਹੁੰਦੀ ਹੈ| ਸੰਸਾਰਿਕ ਬਾਜ਼ਾਰ ਵਿੱਚ ਕੀਮਤਾਂ ਵਿੱਚ ਕਮੀ ਤੋਂ ਬਾਅਦ ਵੀ ਦੇਸ਼ ਵਿੱਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਗਿਰਾਵਟ ਨਾ ਆਉਣ ਦੇ ਸਵਾਲ ਤੇ ਜੇਟਲੀ ਨੇ ਕਿਹਾ ਕਿ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਰਾਜਾਂ ਤੋਂ ਵੀ ਕਈ ਤਰ੍ਹਾਂ ਦੇ ਟੈਕਸ ਲਗਾਏ ਜਾਂਦੇ ਹਨ| ਬਹਿਰਹਾਲ, ਗੇਂਦ ਨੂੰ ਇੱਕ ਦੂਜੇ ਦੇ ਪਾਲੇ ਵਿੱਚ ਪਾਉਣ ਦਾ ਖੇਡ ਹੁਣ ਬੰਦ ਹੋਣਾ ਚਾਹੀਦਾ ਹੈ| ਆਮ ਖਪਤਕਾਰਾਂ ਦੇ ਨਾਲ-ਨਾਲ ਦੇਸ਼ ਦੀ ਅਰਥ ਵਿਵਸਥਾ ਦੇ ਹਿੱਤ ਵਿੱਚ ਵੀ ਇਹੀ ਹੈ ਕਿ ਜੀਐਸਟੀ ਨੂੰ ਸੰਪੂਰਣ ਅਤੇ ਸਰਲ ਰੂਪ ਵਿੱਚ ਸਾਰੀਆਂ ਚੀਜਾਂ ਤੇ ਲਾਗੂ ਕੀਤਾ ਜਾਵੇ|
ਰਾਮ ਗੋਪਾਲ

Leave a Reply

Your email address will not be published. Required fields are marked *