ਜੀ. ਐਸ. ਟੀ. ਲਾਗੂ ਹੋਣ ਤੋਂ ਬਾਅਦ ਸ਼ਹਿਰ ਦੇ ਉਦਯੋਗਿਕ ਪਲਾਟਾਂ ਦੀਆਂ ਕੀਮਤਾਂ ਵਿੱਚ ਆਇਆ ਭਾਰੀ ਉਛਾਲ

ਜੀ. ਐਸ. ਟੀ. ਲਾਗੂ ਹੋਣ ਤੋਂ ਬਾਅਦ ਸ਼ਹਿਰ ਦੇ ਉਦਯੋਗਿਕ ਪਲਾਟਾਂ ਦੀਆਂ ਕੀਮਤਾਂ ਵਿੱਚ ਆਇਆ ਭਾਰੀ ਉਛਾਲ
ਜਨਤਾ ਲੈਂਡ ਦਾ ਸੈਕਟਰ 82 ਹੈ ਪਹਿਲੀ ਪਸੰਦ ਪਲਾਟਾਂ ਦੀ ਕੀਮਤ 60 ਫੀਸਦੀ ਤਕ ਵਧੀ
ਭੁਪਿੰਦਰ ਸਿੰਘ
ਐਸ.ਏ.ਐਸ. ਨਗਰ, 31 ਜੁਲਾਈ

ਕੇਂਦਰ ਅਤੇ ਰਾਜ ਸਰਕਾਰ ਵਲੋਂ ਜੀ. ਐਸ .ਟੀ. ਲਾਗੂ ਕੀਤੇ ਜਾਣ ਕਾਰਣ ਵਪਾਰੀਆਂ ਦਾ ਧੰਦਾ ਭਾਵੇਂ ਬੁਰੀ ਤਰ੍ਹਾਂ  ਮੰਦੇ ਦੀ ਮਾਰ ਹੇਠ ਹੈ ਪਰੰਤੂ ਹੁਣ ਪੂਰੇ ਦੇਸ਼ ਵਿੱਚ ਟੈਕਸ ਦਰਾਂ ਇਕਸਾਰ ਹੋ ਜਾਣ ਕਾਰਨ ਪਹਿਲਾਂ ਚੰਡੀਗੜ੍ਹ ਵਿੱਚ ਕੰਮ ਕਰਨ ਵਾਲੇ ਉਦਯੋਗ ਮਾਲਿਕ ਚੰਡੀਗੜ੍ਹ ਵਿਚੋਂ ਆਪਣਾ ਕੰਮ ਸਮੇਤ  ਮੁਹਾਲੀ ਦੇ ਉਦਯੋਗਿਕ ਖੇਤਰ ਵਲੋਂ ਰੁੱਖ ਕਰਨ ਲੱਗ ਗਏ ਹਨ| ਇਸ ਦਾ ਮੁੱਖ ਕਾਰਨ ਇਹ ਹੈ ਕਿ ਚੰਡੀਗੜ੍ਹ ਦੇ ਮੁਕਾਬਲੇ ਮੁਹਾਲੀ ਵਿੱਚ ਉਦਯੋਗਿਕ ਅਤੇ ਵਪਾਰਕ ਦੀ ਜਾਇਦਾਦ ਦੀ ਕੀਮਤ ਕਾਫੀ ਘੱਟ ਹੈ ਅਤੇ ਚੰਡੀਗੜ੍ਹ ਵਿੱਚ ਛੋਟੀ ਥਾਂ ਵਿੱਚ ਕੰਮ ਕਰਵਾਉਣ ਵਾਲਿਆਂ ਨੂੰ ਉਸਦੇ ਬਦਲੇ ਇੱਥੇ ਕਾਫੀ ਵੱਡੀ ਥਾਂ ਹਾਸਿਲ ਹੋ ਜਾਂਦੀ ਹੈ|
ਜੀ. ਐਸ. ਟੀ. ਦੇ ਲਾਗੂ ਹੋਣ ਨਾਲ ਹੁਣ ਪੰਜਾਬ ਅਤੇ ਚੰਡੀਗੜ੍ਹ ਵਿੱਚ ਟੈਕਸ ਦਾ ਫਰਕ ਖਤਮ ਹੋਣ ਨਾਲ ਚੰਡੀਗੜ੍ਹ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਲਈ ਹੁਣ ਉਥੇ ਕੰਮ ਕਰਦੇ ਰਹਿਣਾ ਜਰੂਰੀ ਨਹੀਂ ਰਹਿ ਗਿਆ ਹੈ| ਪਹਿਲਾਂ ਚੰਡੀਗੜ੍ਹ ਵਿੱਚ ਟੈਕਸ ਦੀ ਦਰ ਘੱਟ ਹੋਣ ਕਾਰਨ ਵਪਾਰੀ ਅਤੇ ਉਦਯੋਗਪਤੀ ਉਥੇ ਕੰਮ ਕਰਨ ਨੂੰ ਤਰਜੀਹ ਦਿੰਦੇ ਸਨ ਪਰੰਤੂ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਚੰਡੀਗੜ੍ਹ ਅਤੇ ਮੁਹਾਲੀ ਦੇ ਪਲਾਟਾਂ ਦੀ ਕੀਮਤ ਵਿਚਲੇ ਫਰਕ ਦਾ ਫਾਇਦਾ ਲਿਆ ਜਾਵੇ|
ਜਨਤਾ ਲੈਂਡ ਡਿਵੈਲਪਰ ਲਿਮਟਿਡ ਵਲੋਂ ਸੈਕਟਰ 82 ਵਿੱਚ ਏਅਰਪੋਰਟ ਰੋਡ ਤੇ ਉਸਾਰਿਆ ਗਿਆ ਉਦਯੋਗਿਕ ਸੈਕਟਰ ਅਜਿਹੇ ਕਾਰੋਬਾਰੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ| 200 ਫੁੱਟ ਚੌੜੀ ਏਅਰਪੋਰਟ ਸੜਕ ਤੇ ਸਥਿਤ ਹੋਣ ਅਤੇ ਚੰਡੀਗੜ੍ਹ ਪੰਜਾਬ, ਹਿਮਾਚਲ, ਹਰਿਆਣਾ ਸਮੇਤ ਦਿੱਲੀ ਤਕ ਨਾਲ ਸਿੱਧੀ ਸੜਕ ਨਾਲ ਜੁੜਦਾ ਹੋਣ ਕਾਰਨ ਚੰਡੀਗੜ੍ਹ ਦੇ ਉਦਯੋਗਪਤੀ ਅਤੇ ਵਪਾਰੀ ਧੜਾਧੜ ਇਸ ਸੈਕਟਰ ਦੇ ਪਲਾਟ ਖਰੀਦ ਰਹੇ ਹਨ ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਇਸ ਸੈਕਟਰ ਵਿਚਲੇ ਪਲਾਟਾਂ ਦੀ ਕੀਮਤ ਪਿਛਲੇ ਤਿੰਨ ਕੁ ਮਹੀਨੇ ਦੇ ਸਮੇਂ  ਦੌਰਾਨ ਹੀ ਡੇਢ ਗੁਨਾ ਤੋਂ ਵੀ ਜਿਆਦਾ ਹੋ ਗਈਆਂ ਹਨ|
ਹਾਲਾਤ ਇਹ ਹਨ ਕਿ ਚਾਰ ਪੰਜ ਮਹੀਨੇ ਪਹਿਲਾਂ ਤਕ ਸੈਕਟਰ 82 ਵਿੱਚ 70 -75 ਲੱਖ ਰੁਪਏ ਵਿੱਚ ਆਸਾਨੀ ਨਾਲ ਮਿਲ ਜਾਣ ਵਾਲੇ ਇੱਕ ਕਨਾਲ ਦੇ ਪਲਾਟ ਦੀ ਮੌਜੂਦਾ ਕੀਮਤ ਡੇਢ ਕਰੋੜ ਨੂੰ ਪਾਰ ਕਰ ਗਈ ਹੈ| ਇਸ ਦੇ ਨਾਲ ਹੀ ਜਨਤਾ ਲੈਂਡ ਡਿਵੈਲਪਰ ਲਿਮਟਿਡ ਵਲੋਂ ਏਅਰਪੋਰਟ ਰੋਡ ਦੇ ਕਿਨਾਰੇ ਬਣਾਏ ਗਏ ਸ਼ੋਰੂਮ ਜਿਹਨਾਂ ਦੀ ਕੀਮਤ (ਤਿੰਨ ਚਾਰ ਮਹੀਨੇ ਪਹਿਲਾਂ ) ਸਾਢੇ ਤਿੰਨ ਕਰੋੜ ਦੇ ਆਸ ਪਾਸ ਸੀ, ਸਾਢੇ ਪੰਜ ਕਰੋੜ ਨੂੰ ਵੀ ਪਾਰ ਕਰ ਗਈ ਹੈ| ਇਸੇ ਤਰ੍ਹਾਂ ਬਾਕੀ ਪਲਾਟਾਂ ਦੀਆਂ ਕੀਮਤਾਂ ਵੀ ਕਾਫੀ ਜਿਆਦਾ ਵੱਧ ਗਈਆਂ ਹਨ|
ਚੰਡੀਗੜ੍ਹ ਅਤੇ ਹੋਰਨਾਂ ਖੇਤਰਾਂ ਤੋਂ ਇਥੇ ਆ ਕੇ ਉਦਯੋਗਿਕ ਅਤੇ ਵਪਾਰਕ ਪਲਾਟ ਖਰੀਦਣ ਵਾਲਿਆਂ ਵਾਸਤੇ ਜੇ ਐਲ ਪੀ ਐਸ ਦੇ ਸੈਕਟਰ 82 ਦੇ ਪਹਿਲੀ ਪਸੰਦ ਹੋਣ ਦਾ ਇੱਕ ਕਾਰਨ ਇਥੇ ਪ੍ਰਾਪਰਟੀ ਟੈਕਸ ਦਾ ਨਾ ਹੋਣਾ ਵੀ ਹੈ| ਇਹ ਸੈਕਟਰ ਹੁਣੇ ਨਗਰ ਨਿਗਮ ਦੀ ਹੱਦ ਤੋਂ ਬਾਹਰ ਹੈ ਅਤੇ ਇਸ ਕਾਰਨ ਇਥੇ ਪ੍ਰਾਪਰਟੀ ਟੈਕਸ ਵੀ ਨਹੀਂ ਲੱਗਦਾ ਅਤੇ ਇਸਦਾ ਸਿੱਧਾ ਫਾਇਦਾ ਇੱਥੇ ਪਲਾਟ ਖਰੀਦਣ ਵਾਲੇ ਨੂੰ ਮਿਲਦਾ ਹੈ| ਆਉਣ ਵਾਲੇ ਕਈ ਸਾਲਾਂ ਤਕ ਇਸ ਖੇਤਰ ਵਿੱਚ ਪ੍ਰਾਪਰਟੀ ਟੈਕਸ ਲਗਣ ਦੀ ਕੋਈ ਸੰਭਾਵਨਾ ਵੀ ਨਹੀਂ ਹੈ|  ਇਸ ਸੈਕਟਰ ਦਾ ਵਿਕਾਸ ਕਰਨ ਵਾਲੀ ਜਨਤਾ ਲੈਂਡ ਪ੍ਰਮੋਟਰ ਲਿਮ, ਵਲੋਂ ਇਸ ਸੈਕਟਰ ਦਾ ਵਿਕਾਸ ਕਰਨ ਵੇਲੇ ਬੁਨਿਆਦੀ ਸੁਵਿਧਾਵਾਂ ਦਾ ਕੀਤਾ ਗਿਆ ਬਿਹਤਰ ਵਿਕਾਸ ਵੀ ਬਾਹਰੋਂ ਆਉਣ ਵਾਲਿਆਂ ਨੂੰ ਇਥੇ ਉਦਯੋਗਿਕ ਪਲਾਟ ਖਰੀਦਣ ਲਈ ਆਕਰਸ਼ਿਤ ਕਰਦਾ ਹੈ|
ਸ਼ਹਿਰ ਦੇ ਪ੍ਰਾਪਰਟੀ ਡੀਲਰਾਂ ਦੀ ਮੰਨੀਏ ਤਾਂ ਇਸ ਵੇਲੇ ਜਨਤਾ ਲੈਂਡ ਦੇ ਸੈਕਟਰ 82 ਵਿਚਲੇ ਉਦਯੋਗਿਕ ਪਲਾਟਾਂ ਅਤੇ ਸ਼ੋਰੂਮਾਂ ਦੀ ਭਾਰੀ ਮੰਗ ਹੈ ਅਤੇ ਇਹਨਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ| ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਹਰਪ੍ਰੀਤ ਸਿੰਘ ਡਡਵਾਲ ਇਸ ਸੰਬੰਧੀ ਕਹਿੰਦੇ ਹਨ ਕਿ ਬਿਨਾ ਸ਼ੱਕ ਪਿਛਲੇ ਕੁਝ ਸਮੇਂ ਵਿੱਚ ਹੀ ਜਨਤਾ ਲੈਂਡ ਪ੍ਰਮੋਟਰ ਦੇ ਸੈਕਟਰ 82 ਦੇ ਪਲਾਟਾਂ ਦੀ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ| ਉਹਨਾਂ ਕਿਹਾ ਕਿ 200 ਫੁਟ ਸੜਕ ਤੇ ਹੋਣ ਅਤੇ ਜੀ. ਐਸ. ਟੀ ਲਾਗੂ ਹੋਣ ਨਾਲ ਹੋਰਨਾਂ ਥਾਵਾਂ ਦੇ  ਨਿਵੇਸ਼ਕਾਂ ਦੀ ਰੁਝਾਨ ਇਸ ਪਾਸੇ ਹੋ ਗਿਆ ਹੈ|
ਇੱਕ ਹੋਰ ਪ੍ਰਾਪਰਟੀ ਡੀਲਰ ਸ੍ਰ. ਹਰਚਰਨ ਸਿੰਘ ਪੰਮਾ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਜਨਤਾ ਲੈਂਡ ਦੇ ਸੈਕਟਰ 82 ਦੇ ਪਲਾਟਾਂ ਦੀ ਕੀਮਤ ਲਗਭਗ ਦੋ ਗੁਨਾ ਤਕ ਵਧੀ ਹੈ ਜਦੋਂਕਿ ਸ਼ੋਰੂਮਾਂ ਦੀ ਕੀਮਤ ਵੀ ਡੇਢ ਗੁਨਾ ਤੋਂ ਵੱਧ ਗਈ ਹੈ ਅਤੇ ਇਸ ਸੈਕਟਰ ਦੇ ਪਲਾਟਾਂ ਦੀ ਮੰਗ ਜਾਰੀ ਰਹਿਣ ਕਾਰਨ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ|

Leave a Reply

Your email address will not be published. Required fields are marked *