ਜੀ ਕੇ ਉੱਪਰ ਹਮਲਾ ਬੁਜਦੀਲੀ ਦਾ ਸਬੂਤ : ਪਰਮਜੀਤ ਸਿੰਘ ਕਾਹਲੋਂ

ਐਸ ਏ ਐਸ ਨਗਰ, 27 ਅਗਸਤ (ਸ.ਬ.) ਨਗਰ ਨਿਗਮ ਦੇ ਕਂੌਂਸਲਰ ਅਤੇ ਅਕਾਲੀ ਦਲ ਮੁਹਾਲੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਅਮਰੀਕਾ ਵਿਚ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ ਕੇ ਉਪਰ ਖਾਲਿਸਤਾਨ ਪੱਖੀ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਹਮਲਾ ਇੱਕ ਬੁਜਦਿਲਾਨਾ ਕਾਰਵਾਈ ਹੈ|
ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਸ੍ਰ. ਜੀ ਕੇ ਸਾਫ ਸੁਥਰੇ ਅਕਸ ਵਾਲੇ ਸਿੱਖ ਹਨ ਅਤੇ ਉਹ ਹਰ ਕਿਸੇ ਦਾ ਭਲਾ ਮੰਗਦੇ ਹਨ| ਖਾਲਿਸਤਾਨੀਆਂ ਨੇ ਜਿਸ ਤਰੀਕੇ ਨਾਲ ਉਹਨਾਂ ਉਪਰ ਹਮਲਾ ਕੀਤਾ ਹੈ, ਉਹ ਨਿਖੇਧੀ ਯੇਗ ਹੈ| ਉਹਨਾਂ ਕਿਹਾ ਕਿ ਇਸ ਤਰ੍ਹਾਂ ਹਮਲੇ ਕਰਨੇ ਠੀਕ ਨਹੀਂ ਹਨ| ਉਹਨਾਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *