ਜੀ.ਡੀ.ਪੀ., ਰੋਜ਼ਗਾਰ ਸਮੇਤ ਹਰ ਮੁੱਦੇ ਤੇ ਫੇਲ ਹੋਏ ਮੋਦੀ : ਰਾਹੁਲ

ਨਵੀਂ ਦਿੱਲੀ, 1 ਜੂਨ (ਸ.ਬ.)  ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੀ ਜੀ.ਡੀ.ਪੀ. ਵਿੱਚ ਭਾਰੀ ਗਿਰਾਵਟ ਦੇ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ| ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਸਾਫ ਹੈ ਕਿ ਭਾਰਤ ਦੀ ਜੀ.ਡੀ.ਪੀ. (ਗਰੋਸ ਡੋਮੈਸਟਿਕ ਪ੍ਰੋਡਕਟ) ਗ੍ਰੋਥ 7 ਤੋਂ ਘੱਟ ਕੇ 6.1 ਤੇ ਪੁੱਜ ਗਈ ਹੈ|
ਰਾਹੁਲ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਦੀ ਜੀ.ਡੀ.ਪੀ. ਲਗਾਤਾਰ ਡਿੱਗ ਰਹੀ ਹੈ, ਦੇਸ਼ ਵਿਚੋਂ ਬੇਰੋਜ਼ਗਾਰੀ ਵਧ ਰਹੀ ਹੈ|
ਇਨ੍ਹਾਂ ਸਾਰਿਆਂ ਤੋਂ ਇਲਾਵਾ ਆਪਣੇ ਫੇਲੀਅਰ ਨੂੰ ਲੁਕਾਉਣ ਕਈ ਵੱਖ ਤਰ੍ਹਾਂ ਦੇ ਮੁੱਦਿਆਂ ਨੂੰ ਚੁਕਿਆ ਜਾ ਰਿਹਾ ਹੈ|

Leave a Reply

Your email address will not be published. Required fields are marked *