ਜੀ-20 ਮੀਟਿੰਗ ਤੋਂ ਪਹਿਲਾਂ ਪੋਲੈਂਡ ਦਾ ਦੌਰਾ ਕਰਨਗੇ ਟਰੰਪ

ਵਾਸ਼ਿੰਗਟਨ, 10 ਜੂਨ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜ਼ੁਲਾਈ ਮਹੀਨੇ ਵਿੱਚ ਜਰਮਨੀ ਵਿੱਚ ਹੋਣ ਵਾਲੀ ਜੀ-20 ਸ਼ਿਖਰ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨਾਟੋ ਦੇ ਸਾਂਝੇਦਾਰ ਦੇਸ਼ ਪੋਲੈਂਡ ਦਾ ਦੌਰਾ ਕਰਨਗੇ| ਵ੍ਹਾਈਟ ਹਾਊਸ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਦੌਰਾ ਯੂਰਪ ਦੇ ਸਾਡੇ ਸਭ ਤੋਂ ਨੇੜਲੇ ਸਾਂਝੇਦਾਰਾਂ ਵਿੱਚੋਂ ਇਕ ਦੇ ਪ੍ਰਤੀ ਅਮਰੀਕਾ ਦੀ ਪੱਕੀ ਵਚਨਬੱਧਤਾ ਨੂੰ ਦਰਸ਼ਾਏਗਾ ਅਤੇ ਨਾਟੋ ਦੀਆਂ ਸਮੂਹਿਕ ਰੱਖਿਆ ਕੋਸ਼ਿਸਾਂ ਨੂੰ ਮਜ਼ਬੂਤ ਕਰਨ ਦੀ ਇਸ ਪ੍ਰਸ਼ਾਸਨ ਦੀ ਪਹਿਲ ਤੇ ਵੀ ਜ਼ੋਰ ਦੇਵੇਗਾ| ਆਪਣੀ ਪੋਲੈਂਡ ਯਾਤਰਾ ਦੌਰਾਨ ਟਰੰਪ ਵੱਡਾ ਭਾਸ਼ਣ ਦੇਣਗੇ ਅਤੇ ‘ਥ੍ਰੀ ਸੀਜ਼ ਇਨੀਸ਼ੀਏਟਿਵ’ ਸ਼ਿਖਰ ਮੀਟਿੰਗ ਵਿੱਚ ਸ਼ਾਮਲ ਹੋਣਗੇ| ਜੀ-20 ਸ਼ਿਖਰ ਮੀਟਿੰਗ 7-8 ਜੁਲਾਈ ਨੂੰ ਜਰਮਨੀ ਦੇ ਹੈਮਬਰਗ ਸ਼ਹਿਰ ਵਿੱਚ ਹੋਵੇਗੀ|

Leave a Reply

Your email address will not be published. Required fields are marked *