‘ਜੀ-7’ ਸੰਮੇਲਨ ਵਿੱਚ ਜਰਮਨੀ ਦੀ ਚਾਂਸਲਰ ਨੇ ਟਰੂਡੋ ਨਾਲ ਕੀਤੀ ਗੱਲਬਾਤ, ਰੂਸ ਬਾਰੇ ਆਖੀ ਇਹ ਗੱਲ

ਕਿਊਬਿਕ, 9 ਜੂਨ (ਸ.ਬ.) ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਕਿਹਾ ਹੈ ਕਿ ਰੂਸ ਨੂੰ ਜੀ-7 ਵਿਚ ਉਦੋਂ ਤੱਕ ਮੁੜ ਸ਼ਾਮਲ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਯੂਕਰੇਨ ਦੀ ਸਥਿਤੀ ਵਿਚ ਸੁਧਾਰ ਨਹੀਂ ਹੁੰਦਾ|
ਮਾਰਕੇਲ ਨੇ ਕੈਨੇਡਾ ਦੇ ਕਿਊਬਿਕ ਵਿਚ ਹੋ ਰਹੇ ਜੀ-7 ਸ਼ਿਖਰ ਸੰਮੇਲਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਹ ਸਮਝੌਤਾ ਕਰ ਰਹੇ ਹਾਂ ਕਿ ਰੂਸ ਦੀ ਵਾਪਸੀ ਜੀ-7 ਵਿਚ ਉਦੋਂ ਤੱਕ ਨਹੀਂ ਹੋ ਸਕਦੀ ਹੈ, ਜਦੋਂ ਤੱਕ ਯੂਕਰੇਨ ਨਾਲ ਸੰਬੰਧਤ ਸਮੱਸਿਆਵਾਂ ਦੇ ਘਟਨਾਕ੍ਰਮ ਵਿਚ ਠੋਸ ਤਰੱਕੀ ਨਹੀਂ ਹੁੰਦੀ ਹੈ|
ਉਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਵੱਖਰੇ ਤੌਰ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਗੱਲਬਾਤ ਕੀਤੀ|
ਜਰਮਨੀ ਦੀ ਚਾਂਸਲਰ ਮਾਰਕੇਲ ਇਟਲੀ, ਬ੍ਰਿਟੇਨ ਅਤੇ ਫਰਾਂਸ ਦੇ ਨੇਤਾਵਾਂ ਨਾਲ ਹੋਈ ਬੈਠਕ ਤੋਂ ਬਾਅਦ ਗੱਲ ਕਰ ਰਹੀ ਸੀ|
ਜ਼ਿਕਰਯੋਗ ਹੈ ਕਿ ਸਾਲ 2014 ਵਿਚ ਯੂਕਰੇਨ ਦੇ ਕ੍ਰੀਮੀਆ ਖੇਤਰ ਉੱਤੇ ਕਬਜ਼ਾ ਕਰਨ ਕਾਰਨ ਰੂਸ ਨੂੰ ਅਮੀਰ ਦੇਸ਼ਾਂ ਦੇ ਇਸ ਸਮੂਹ ਤੋਂ ਬਾਹਰ ਕਰ ਦਿੱਤਾ ਗਿਆ ਸੀ| ਓਧਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜੀ-7 ਸ਼ਿਖਰ ਸੰਮੇਲਨ ਲਈ ਕੈਨੇਡਾ ਜਾਣ ਤੋਂ ਪਹਿਲਾਂ 2014 ਤੋਂ ਪਹਿਲਾਂ ਦੇ ‘ਜੀ-8’ ਫਾਰਮੂਲੇ ਤੇ ਫਿਰ ਤੋਂ ਪਰਤਣ ਦੀ ਅਪੀਲ ਕੀਤੀ| ਇਸ ਦੇ ਨਾਲ ਹੀ ਉਨ੍ਹਾਂ ਨੇ ਰੂਸ ਨੂੰ ਵਾਪਸ ਆਉਣ ਲਈ ਕਿਹਾ, ਕਿਉਂਕਿ ਗੱਲਬਾਤ ਲਈ ਰੂਸ ਨੂੰ ਵੀ ਮੌਜੂਦ ਹੋਣਾ ਚਾਹੀਦਾ ਹੈ|

Leave a Reply

Your email address will not be published. Required fields are marked *