ਜੁਆਇੰਟ ਐਕਸ਼ਨ ਕਮੇਟੀ ਦਾ ਵਫਦ ਭਲਕੇ ਕੇਂਦਰੀ ਮੰਤਰੀ ਸਾਂਪਲਾ ਨੂੰ ਮਿਲੇਗਾ

ਐਸ ਏ ਐਸ ਨਗਰ, 30 ਜਨਵਰੀ (ਸ.ਬ.) ਅਨਏਡਿਡ ਕਾਲਜਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੈਕ) ਦਾ ਵਫਦ ਬਕਾਇਆ ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਫੰਡ ਦੇ ਲਈ ਮਿਨਿਸਟਰੀ ਆਫ ਸਟੇਟ ਫਾਰ ਸੋਸ਼ਲ ਜਸਟਿਸ ਐਂਡ ਇਮਪਾਵਰਮੈਂਟ, ਸ਼੍ਰੀ ਵਿਜੈ ਸਾਂਪਲਾ ਅਤੇ ਸੈਂਟਰ ਮਿਨਿਸਟਰ ਆਫ ਸੋਸ਼ਲ ਜਸਟਿਸ ਐਂਡ ਇਮਪਾਵਰਮੈਂਟ, ਡਾ.ਥਾਵਰ ਚੰਦ ਗਹਿਲੋਤ ਨੂੰ 31 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਮਿਲੇਗਾ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੈਕ ਦੇ ਬੁਲਾਰੇ ਡਾ.ਅੰਸ਼ੂ ਕਟਾਰੀਆ ਨੇ ਦਸਿਆ ਕਿ ਆਰਥਿਕ ਸਾਲ ਹੁਣ ਖਤਮ ਹੋਣ ਵਾਲਾ ਹੈ| ਪਹਿਲਾਂ ਤੋਂ ਹੀ ਬਹੁਤ ਸਾਰੇ ਕਾਲਜ ਧਨਰਾਸ਼ੀ ਜਾਰੀ ਨਾ ਹੋਣ ਦੇ ਕਾਰਨ ਮੁਸ਼ਕਿਲ ਵਿੱਚ ਹਨ ਅਤੇ ਬਹੁਤ ਸਾਰੇ ਕਾਲਜ ਕੇਂਦਰ ਸਰਕਾਰ ਵੱਲ 1200 ਕਰੋੜ ਦੇ ਬਕਾਇਆ ਪੀਐਮਐਸ ਦੇ ਕਾਰ 31 ਮਾਰਚ ਨੂੰ ਨੋਨ ਪ੍ਰੌਫੀਟੇਬਲ ਐਸਟਸ ਵਿੱਚ ਤਬਦੀਲ ਹੋ ਜਾਣਗੇ|
ਉਹਨਾਂ ਕਿਹਾ ਕਿ ਸਰਕਾਰ ਵਲੌਂ ਭੁਗਤਾਨ ਨਾ ਹੋਣ ਦੇ ਕਾਰਨ ਕਾਲਜਾਂ ਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਕਰਕੇ ਉਹਨਾਂ ਵਲੋਂ ਸ੍ਰੀ ਵਿਜੈ ਸਾਂਪਲਾ ਅਤੇ ਡਾ. ਥਾਵਰ ਚੰਦ ਗਹਿਲੋਤ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ ਹੈ|
ਉਹਨਾਂ ਕਿਹਾ ਕਿ ਇਸ ਵਫਦ ਵਿੱਚ ਜੈਕ ਦੇ ਚੈਅਰਮੈਨ ਸ਼੍ਰੀ ਅਸ਼ਵਨੀ ਸੇਖੜੀ , ਡਾ.ਜੇ.ਐਸ.ਧਾਲੀਵਾਲ, ਸ਼੍ਰੀ ਜਗਜੀਤ ਸਿੰਘ , ਸ਼੍ਰੀ ਚਰਨਜੀਤ ਵਾਲੀਆ, ਡਾ.ਗੁਰਮੀਤ ਸਿੰਘ ਧਾਲੀਵਾਲ, ਸ਼੍ਰੀ ਅਨਿਲ ਚੌਪੜਾ, ਸ੍ਰ ਨਿਰਮਲ ਸਿੰਘ, ਸ਼੍ਰੀ ਵਿਪਿਨ ਸ਼ਰਮਾ, ਸ਼੍ਰੀ ਜਸਨੀਕ ਸਿੰਘ, ਸ੍ਰ ਸੁਖਮੰਦਰ ਸਿੰਘ ਚੱਠਾ, ਸ਼੍ਰੀ ਸ਼ਿਮਾਂਸ਼ੂ ਗੁਪਤਾ, ਡਾ.ਸਤਵਿੰਦਰ ਸੰਧੂ ਵੀ ਸ਼ਾਮਲ ਹੋਣਗੇ|

Leave a Reply

Your email address will not be published. Required fields are marked *