ਜੁਝਾਰ ਨਗਰ ਦੀ ਪਾਣੀ ਵਾਲੀ ਟੈਂਕੀ ਕੋਲ ਫੈਲੀ ਗੰਦਗੀ ਤੋਂ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 25 ਅਗਸਤ (ਸ.ਬ.) ਪਿੰਡ ਜੁਝਾਰ ਨਗਰ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਇਸ ਪਿੰਡ ਦੀ ਪਾਣੀ ਦੀ ਟੈਂਕੀ ਨੇੜੇ ਪਈ ਗੰਦਗੀ ਨੂੰ ਚੁਕਵਾਇਆ ਜਾਵੇ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੁਝਾਰ ਨਗਰ ਵਾਸੀ ਹਰਬੰਸ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਪਾਣੀ ਵਾਲੀ ਟੈਂਕੀ ਦੇ ਕੋਲ ਬਹੁਤ ਗੰਦਗੀ ਫੈਲੀ ਹੋਈ ਹੈ, ਇਸ ਤੋਂ ਇਲਾਵਾ ਸੀਵਰੇਜ ਦੀ ਗੰਦਗੀ ਦੀ ਵੀ ਇਸ ਥਾਂ ਉਪਰ ਭਰਮਾਰ ਹੈ| ਜਿਸ ਕਾਰਨ ਇੱਥੇ ਕਾਫੀ ਬਦਬੂ ਫੈਲੀ ਰਹਿੰਦੀ ਹੈ| ਇਸ ਤੋਂ ਇਲਾਵਾ ਸੂਰ ਅਤੇ ਕੁੱਤੇ ਵੀ ਇਸ ਗੰਦਗੀ ਨੂੰ ਫਰੋਲਦੇ ਰਹਿੰਦ ੇਹਨ| ਇਸ ਗੰਦਗੀ ਕਾਰਨ ਕਦੇ ਵੀ ਕੋਈ ਵੀ ਬਿਮਾਰੀ ਫੈਲ ਸਕਦੀ ਹੈ| ਇਹ ਗੰਦਗੀ ਪੀਣ ਵਾਲੇ ਪਾਣੀ ਦੀ ਟੈਂਕੀ ਨੇੜੇ ਹੋਣ ਕਰਕੇ ਇਸ ਦਾ ਅਸਰ ਪੀਣ ਵਾਲੇ ਪਾਣੀ ਉਪਰ ਵੀ ਹੋ ਰਿਹਾ ਹੈ|
ਪਿੰਡ ਵਾਸੀਆਂ ਨੇ ਇਸ ਸਬੰਧੀ ਪੰਜਾਬ ਦੇ ਕੈਬਿਨਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੂੰ ਵੀ ਪੱਤਰ ਲਿਖਿਆ ਹੈ| ਉਹਨਾ ਮੰਗ ਕੀਤੀ ਕਿ ਇਸ ਗੰਦਗੀ ਨੂੰ ਚੁਕਵਾਇਆ ਜਾਵੇ| ਇਸ ਮੌਕੇ ਪਿੰਡ ਵਾਸੀ ਸੁਜਾਨ ਸਿੰਘ, ਗੁਰਸਿਮਰਨ, ਕਿਰਨਦੀਪ, ਹਰਵਿੰਦਰ ਸਿੰਘ, ਨੀਲਮ ਕੁਮਾਰੀ, ਰਾਜੇਸ਼, ਸਿਮਰ, ਰੀਆ, ਭੂਪ ਸਿੰਘ, ਰਾਜਪ੍ਰੀਤ ਕੌਰ, ਹਰਚਰਨ ਕੌਰ, ਜਸ਼ਨਦੀਪ ਕੌਰ, ਬਲਵਿੰਦਰ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *