ਜੁਲਾਈ ਤੱਕ ਕਰਜ਼ਾ ਮੁਆਫ਼ੀ ਲਾਗੂ ਨਾ ਹੋਈ ਤਾਂ ਚੁਕਾਂਗੇ ਵੱਡਾ ਕਦਮ :ਊਧਵ ਠਾਕਰੇ

ਮੁੰਬਈ, 14 ਜੂਨ (ਸ.ਬ.) ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਭਾਜਪਾ ਨੂੰ ਚਿਤਾਵਨੀ ਦਿੰਦੇ ਹੋਏ ਇਕ ਵੱਡਾ ਐਲਾਨ ਕੀਤਾ ਹੈ| ਠਾਕਰੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਵੱਲੋਂ  ਕਿਸਾਨਾਂ ਲਈ ਕਰਜ਼ ਮੁਆਫ਼ੀ ਨੂੰ ਜੇਕਰ ਅਗਲੇ ਮਹੀਨੇ ਲਾਗੂ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦੀ ਪਾਰਟੀ ਵੱਡਾ ਕਦਮ ਚੁੱਕੇਗੀ| ਪੂਰਾ ਕਰਜ਼ ਮੁਆਫ਼ੀ ਦੇ ਐਲਾਨ ਨੂੰ ਕਿਸਾਨਾਂ ਦੀ    ਏਕਤਾ ਦੀ ਜਿੱਤ ਦੱਸਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਮੈਂ ਕਰਜ਼ ਮੁਆਫ਼ੀ ਦੀ ਬਜਾਏ ਇਸ ਨੂੰ ਕਰਜ਼ ਮੁਕਤੀ ਕਹਾਂਗਾ, ਕਿਉਂਕਿ ਕਿਸਾਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਹੈ, ਬਲਕਿ ਇਕ ਵੱਡੀ ਤਬਦੀਲੀ ਦੀ ਸ਼ੁਰੂਆਤ ਕੀਤੀ ਹੈ| ਸਾਡੀਆਂ ਮੰਗਾਂ ਬੇਹੱਦ ਸਪੱਸ਼ਟ ਸਨ| ਅਸੀਂ ਲੋਕ ਇਹੀ ਚਾਹੁੰਦੇ ਸੀ ਕਿ ਉਨ੍ਹਾਂ ਦੇ ਕਰਜ਼ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤੇ ਜਾਣ|
ਉਨ੍ਹਾਂ ਨੇ ਪੁਣਤਾਂਬਾ ਪਿੰਡ ਸਮੇਤ ਪੂਰੇ ਰਾਜ ਤੋਂ ਆਏ ਕਿਸਾਨਾਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਅਸੀਂ ਹਰਿਤ ਕ੍ਰਾਂਤੀ ਬਾਰੇ ਸੁਣਿਆ ਸੀ ਪਰ ਮਹਾਰਾਸ਼ਟਰ ਦੇ ਕਿਸਾਨਾਂ ਨੇ ਇਹ ਦਿਖਾ ਦਿੱਤਾ ਕਿ ਜੋ ਹਰਿਤ ਕ੍ਰਾਂਤੀ ਲਿਆ ਸਕਦਾ ਹੈ, ਉਹ ਕ੍ਰਾਂਤੀ ਵੀ ਕਰ ਸਕਦਾ ਹੈ| ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿੱਚ ਲੰਬੇ ਸਮੇਂ ਤੋਂ ਕਿਸਾਨ ਕਰਜ਼ ਮੁਆਫ਼ੀ ਲਈ ਅੰਦੋਲਨ ਕਰ ਰਹੇ ਸਨ ਪਰ ਰਾਜ ਸਰਕਾਰ ਦੇ ਕਰਜ਼ ਮੁਆਫ਼ੀ ਦੇ ਐਲਾਨ ਤੋਂ ਬਾਅਦ 11ਵੇਂ ਦਿਨ ਅੰਦੋਲਨ ਖਤਮ ਕਰ ਦਿੱਤਾ ਸੀ|
ਮੰਤਰੀਆਂ ਦੀ ਸੁਕਾਨੂੰ ਕਮੇਟੀ ਨੇ ਕਿਸਾਨਾਂ ਦੀਆਂ ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਹਨ ਅਤੇ ਆਪਣਾ ਭਰੋਸਾ ਪੂਰਾ ਕਰਨ ਲਈ 25 ਜੁਲਾਈ ਤੱਕ ਦਾ ਸਮਾਂ ਦਿੱਤਾ ਹੈ|

Leave a Reply

Your email address will not be published. Required fields are marked *