ਜੁਵੇਨਾਈਲ ਬੋਰਡ ਵਿਖੇ ਕਾਨੂੰਨੀ ਸੇਵਾਵਾਂ ਕਲੀਨਿਕ ਖੋਲ੍ਹਿਆ

ਐਸ. ਏ. ਐਸ. ਨਗਰ, 27 ਅਪ੍ਰੈਲ (ਸ.ਬ.) ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ ਏ ਐਸ ਨਗਰ ਦੀ  ਚੇਅਰਪਰਸਨ ਸ੍ਰੀ ਮਤੀ ਅਰਚਨਾ ਪੁਰੀ ਨੇ ਅੱਜ ਇੱਥੇ ਜਿਲ੍ਹਾ ਪ੍ਰਸ਼ਾਸ਼ਕੀ ਕਾਂਪਲੈਕਸ ਵਿੱਚ ਸਥਿਤ ਜੁਵੇਨਾਈਲ  ਜਸਟਿਸ ਬੋਰਡ ਵਿੱਚ ਲੀਗਲ ਸਰਵਿਸਿਸ ਕਲੀਨਿਕ ਦਾ ਉਦਘਾਟਨ ਕੀਤਾ| ਇਸ ਮੌਕੇ ਜਿਲ੍ਹਾ ਐਸ. ਏ. ਐਸ. ਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਮਤੀ ਗੁਰਪ੍ਰੀਤ ਕੌਰ ਸਪਰਾ, ਸ੍ਰੀ ਮਤੀ ਮੋਨਿਕਾ ਲਾਂਬਾ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ , ਸ੍ਰ. ਹਰਪ੍ਰੀਤ ਸਿੰਘ , ਪਿੰ੍ਰਸੀਪਲ ਮੈਜਿਸਟ੍ਰੇਟ, ਜੁਵੇਨਾਈਲ ਜਸਟਿਸ ਬੋਰਡ ਮੁਹਾਲੀ ਵੀ ਹਾਜਿਰ ਸਨ|
ਇਸ ਮੌਕੇ ਸ੍ਰੀ ਮਤੀ ਅਰਚਨਾ ਪੁਰੀ ਨੇ ਦੱਸਿਆ ਕਿ ਜੁਵੇਨਾਈਲ ਜਸਟਿਸ ਵਿੱਚ ਹਾਜਿਰ ਹੋਣ ਤੋਂ ਪਹਿਲਾਂ ਕਲੀਨਿਕ ਵਿੱਚ ਜੁਵੇਨਾਈਲ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ ਅਤੇ ਉਸਨੂੰ ਲੋੜੀਂਦੀ ਕਾਨੂੰਨੀ ਸਲਾਹ ਦਿੱਤੀ ਜਾਂਦੀ ਹੈ| ਉਹਨਾਂ ਦੱਸਿਆ ਕਿ ਇਸ ਲੀਗਲ ਸਰਵਿਸਿਸ ਕਲੀਨਿਕ ਵਿੱਚ ਨਿਯੁਕਤ ਵਕੀਲ ਵਲੋਂ ਜੁਵੇਨਾਈਲ ਨੂੰ ਕਾਨੂੰਨੀ ਸਲਾਹ ਦੇ ਨਾਲ ਨਾਲ ਮੁਫਤ ਕਾਨੂੰਨੀ ਮਦਦ ਬਾਰੇ ਵੀ ਜਾਣਕਾਰੀ ਦਿੱਤੀ  ਜਾਵੇਗੀ| ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਗੋਬਿੰਦਗੜ੍ਹ, ਪ੍ਰਭ ਆਸਰਾ ਕੁਰਾਲੀ, ਨਗਰ ਕੌਂਸਲ ਦਫਤਰ ਜੀਕਰਪੁਰ, ਕਮਿਉਨਿਟੀ ਸੈਂਟਰ ਘੜੂੰਆਂ, ਪਿੰਡ ਲਾਲੜੂ ਅਤੇ ਰਿਆਤ ਬਾਰਹਾ ਯੂਨੀਵਰਸਿਟੀ ਵਿੱਚ  ਕਾਨੂੰਨੀ ਸਹਾਇਤਾ ਪਹਿਲਾਂ ਹੀ ਕੰਮ ਕਰ ਰਹੇ ਹਨ|

Leave a Reply

Your email address will not be published. Required fields are marked *