ਜੂਨੀਅਰ ਇੰਜੀਨੀਅਰਾਂ ਦਾ ਪਰਖਕਾਲ ਸਮਾਂ ਕਲੀਅਰ ਕਰਨ ਦੀ ਮੰਗ ਕੀਤੀ

ਚੰਡੀਗੜ੍ਹ, 8 ਫਰਵਰੀ (ਸ.ਬ.) ਜਲ ਸਰੋਤ ਵਿਭਾਗ ਪੰਜਾਬ ਦੇ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸz. ਉਪਕਾਰ ਸਿੰਘ ਕੋਹਲੀ ਅਤੇ ਜਨਰਲ ਸਕੱਤਰ ਸ੍ਰੀ ਨਰਿੰਦਰ ਕੁਮਾਰ ਵਲੋਂ ਜਲ ਸਰੋਤ ਵਿਭਾਗ ਪੰਜਾਬ ਦੇ ਮੁੱਖ ਇੰਜੀਨੀਅਰ ਨਹਿਰਾਂ-2 ਨੂੰ ਪੱਤਰ ਲਿਖ ਕੇ ਨਵ-ਨਿਯੁਕਤ ਜੂਨੀਅਰ ਇੰਜੀਨੀਅਰਾਂ (2017-ਬੈਚ) ਦਾ ਪਰਖਕਾਲ ਸਮਾਂ ਕਲੀਅਰ ਕਰਨ ਦੀ ਮੰਗ ਕੀਤੀ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਲ 2017 ਵਿੱਚ ਭਰਤੀ ਹੋਏ ਜੂਨੀਅਰ ਇੰਜੀਨੀਅਰਾਂ ਦਾ 3 ਸਾਲ ਪਰਖਕਾਲ ਸਮਾਂ ਕਲੀਅਰ ਹੋ ਚੁੱਕਾ ਹੈ। ਉਹਨਾਂ ਲਿਖਿਆ ਹੈ ਕਿ ਇਸ ਸੰਬੰਧੀ ਵਿਭਾਗ ਵਲੋਂ ਫੈਸਲਾ ਕੀਤੇ ਜਾਣ ਦੇ ਬਾਵਜੂਦ ਇਹ ਸਮਾਂ ਕਲੀਅਰ ਨਹੀਂ ਕੀਤਾ ਗਿਆ ਹੈ ਅਤੇ ਪਰਖਕਾਲ ਸਮਾਂ ਪੂਰਾ ਹੋਏ ਨੂੰ ਕਰੀਬ 3 ਮਹੀਨੇ ਪੂਰੇ ਹੋਣ ਬਾਵਜੂਦ ਅਜੇ ਤੱਕ ਨਾ ਦਾ ਕੇਸ ਸਰਕਾਰ ਨੂੰ ਭੇਜੇ ਗਏ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਕਮੀ ਹੋਣ ਤੇ ਕੇਸ ਵਾਪਿਸ ਫੀਲਡ ਦਫਤਰਾਂ ਨੂੰ ਭੇਜੇ ਗਏ ਹਨ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਲ 2017 ਬੈਚ ਦੇ ਇਹ ਜੇ. ਈ. ਪਹਿਲਾਂ ਹੀ 3 ਸਾਲ ਤੋਂ ਬੇਸਿਕ ਤਨਖਾਹ 10300 ਤੇ ਕੰਮ ਕਰ ਰਹੇ ਹਨ ਅਤੇ ਹੁਣ ਇਹਨਾਂ ਦਾ ਪਰਖਕਾਲ ਸਮਾਂ ਕਲੀਅਰ ਕਰਨ ਸਮੇਂ ਬੇ-ਬੁਨਿਆਦੀ ਤਰੀਕਿਆਂ ਨਾਲ ਇਹਨਾਂ ਨੂੰ ਖਜ਼ਲ-ਖੁਆਰ ਕਰਨਾ ਮੰਦਭਾਗਾ ਹੈ।

Leave a Reply

Your email address will not be published. Required fields are marked *