ਜੂਨੀਅਰ ਡੋਨਾਲਡ ਟਰੰਪ ਦੀ ਪਤਨੀ ਵੈਨੇਸਾ ਨੇ ਦਾਇਰ ਕੀਤੀ ਤਲਾਕ ਦੀ ਅਰਜੀ

ਵਾਸ਼ਿੰਗਟਨ, 16 ਮਾਰਚ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਅਤੇ ਉਸ ਦੀ ਪਤਨੀ ਵੈਨੇਸਾ ਵਿਚਕਾਰ ਸਭ ਕੁਝ ਸਹੀ ਨਹੀਂ ਚੱਲ ਰਿਹਾ ਹੈ| ਵੈਨੇਸਾ ਨੇ ਵਿਆਹ ਦੇ 12 ਸਾਲ ਬਾਅਦ ਤਲਾਕ ਲਈ ਅਰਜੀ ਦਾਇਰ ਕੀਤੀ ਹੈ| ਹਾਲਾਂਕਿ ਹਾਲੇ ਤੱਕ ਦੋਹਾਂ ਵਿਚਕਾਰ ਤਲਾਕ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ| ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਦੇ ਵੱਡੇ ਬੇਟੇ ਦੀ ਪਤਨੀ ਵੈਨੇਸਾ ਨੇ ਕੱਲ ਮੈਨਹੱਟਨ ਅਦਾਲਤ ਵਿਚ ਤਲਾਕ ਦੀ ਅਰਜੀ ਦਾਇਰ ਕੀਤੀ| ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੈਨੇਸਾ ਅਤੇ ਉਸ ਦਾ ਪਤੀ ਆਪਸੀ ਸਹਿਮਤੀ ਨਾਲ ਵੱਖ ਹੋ ਰਹੇ ਹਨ| ਦੋਵੇਂ ਸਾਲ 2005 ਵਿਚ ਵਿਆਹ ਦੇ ਬੰਧਨ ਵਿਚ ਬੱਝੇ ਸਨ| ਉਨ੍ਹਾਂ ਦੇ 5 ਬੱਚੇ ਹਨ| ਜੋੜੇ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਅਸੀਂ ਵਿਆਹ ਦੇ 12 ਸਾਲ ਬਾਅਦ ਵੱਖ ਹੋਣ ਦਾ ਫੈਸਲਾ ਲਿਆ ਹੈ| ਅਸੀਂ ਹਮੇਸ਼ਾ ਇਕ-ਦੂਜੇ ਦਾ ਅਤੇ ਆਪਣੇ ਪਰਿਵਾਰਾਂ ਦਾ ਸਨਮਾਨ ਕਰਾਂਗੇ| ਸਾਡੇ ਪੰਜ ਖੂਬਸੂਰਤ ਬੱਚੇ ਹਨ ਅਤੇ ਉਹ ਹਮੇਸ਼ਾ ਸਾਡੀ ਪ੍ਰਮੁੱਖਤਾ ਰਹਿਣਗੇ| ਰਿਪੋਰਟ ਮੁਤਾਬਕ ਬੀਤੇ ਮਹੀਨੇ ਵੈਨੇਸਾ ਟਰੰਪ ਨੇ ਆਪਣੇ ਪਤੀ ਦੇ ਨਾਂ ਆਏ ਇਕ ਪਤੱਰ ਨੂੰ ਖੋਲਿਆ ਸੀ, ਜਿਸ ਵਿਚ ਸਫੇਦ ਰੰਗ ਦਾ ਪਾਊਡਰ ਸੀ| ਇਸ ਮਗਰੋਂ ਉਸ ਨੂੰ ਅਤੇ ਉਸ ਦੀ ਮਾਂ ਨੂੰ ਸਾਵਧਾਨੀ ਦੇ ਤੌਰ ਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ| ਜਾਂਚ ਵਿਚ ਉਸ ਪਦਾਰਥ ਦੇ ਕੌਰਨਸਟਾਰਚ ਹੋਣ ਦੀ ਗੱਲ ਸਾਹਮਣੇ ਆਈ ਸੀ|

Leave a Reply

Your email address will not be published. Required fields are marked *