ਜੇਕਰ  ਜਾਤੀ ਪ੍ਰਮਾਣ ਪੱਤਰ ਫਰਜੀ ਨਿਕਲਿਆ ਤਾਂ ਨੌਕਰੀ ਛੱਡਣੀ ਪਵੇਗੀ : ਸੁਪਰੀਮ ਕੋਰਟ

ਨਵੀਂ ਦਿੱਲੀ, 6 ਜੁਲਾਈ (ਸ.ਬ.) ਫਰਜ਼ੀ ਜਾਤੀ ਪ੍ਰਮਾਣ ਦੇ ਰਾਹੀਂ ਡਿਗਰੀ ਅਤੇ ਨੌਕਰੀ ਪਾਉਣ ਵਾਲਿਆਂ ਦੇ ਖਿਲਾਫ ਸੁਪਰੀਮ ਕੋਰਟ ਨੇ ਆਪਣਾ ਰਵੱਈਆ ਸਾਫ ਕਰ ਦਿੱਤਾ ਹੈ| ਕੋਰਟ ਨੇ ਸਖਤ ਰਵੱਈਆ ਅਪਣਾਉਂਦੇ ਹੋਏ ਇਸ ਤੇ ਲੋਕਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ|
ਕੋਰਟ ਨੇ ਇਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵਿਅਕਤੀ ਫਰਜ਼ੀ ਪ੍ਰਮਾਣ ਦੇ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਡਿਗਰੀ ਅਤੇ ਨੌਕਰੀ ਦੋਵਾਂ ਤੋਂ ਹੱਥ ਧੋਣਾ ਪਵੇਗਾ|  ਇੰਨਾਂ ਹੀ ਨਹੀਂ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਉਹ ਸਜ਼ਾ ਦੇ ਹੱਕਦਾਰ ਵੀ ਹੋਣਗੇ|
ਕੋਰਟ ਨੇ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਜੇਕਰ ਕੋਈ ਲੰਬੇ ਸਮੇਂ ਤੋਂ ਨੌਕਰੀ ਕਰ ਰਿਹਾ ਹੈ ਅਤੇ ਦੋਸ਼ੀ ਪਾਇਆ ਜਾਂਦਾ ਹੈ, ਫਿਰ ਵੀ ਉਸ ਨੂੰ ਨੌਕਰੀ ਗਵਾਉਣੀ ਪਵੇਗੀ| ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਉਹ ਨੌਕਰੀ ਵਿੱਚ 20 ਸਾਲ ਵੀ ਸਮਾਂ ਬਿਤਾ ਚੁੱਕਾ ਹੈ ਅਤੇ ਉਸ ਦੀ ਜਾਤੀ ਪ੍ਰਮਾਣ ਪੱਤਰ ਫਰਜ਼ੀ ਹੈ ਤਾਂ ਵੀ ਉਹ ਨੌਕਰੀ ਖੋਹ ਦੇਵੇਗਾ ਅਤੇ ਉਸ ਦੇ ਖਿਲਾਫ ਕਾਰਵਾਈ ਹੋਵੇਗੀ|

Leave a Reply

Your email address will not be published. Required fields are marked *