ਜੇਕਰ ਫੌਜ ਵਾਗਡੋਰ ਸੰਭਾਲੇ ਤਾਂ ਜਸ਼ਨ ਮਨਾਉਣਗੇ ਲੋਕ : ਇਮਰਾਨ ਖਾਨ

ਇਸਲਾਮਾਬਾਦ, 18 ਜੁਲਾਈ (ਸ.ਬ.) ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਅਤੇ ਕ੍ਰਿਕਟਰ ਇਮਰਾਨ ਖਾਨ ਨੇ ਕਿਹਾ ਹੈ ਕਿ ਜੇਕਰ ਫੌਜ ਦੇਸ਼ ਦੀ ਵਾਗਡੋਰ ਸੰਭਾਲ ਲਏ ਤਾਂ ਲੋਕ ਜਸ਼ਨ ਮਨਾਉਣਗੇ|
ਰਿਪੋਰਟ ਮੁਤਾਬਕ ਇਮਰਾਨ ਨੇ ਇਕ ਰੈਲੀ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਿਚ ਦੇਸ਼ ਵਿਚ ਲੋਕਤੰਤਰ ਖਤਰੇ ਵਿਚ ਹੈ ਅਤੇ ਜੇਕਰ ਫੌਜਾ ਦੇਸ਼ ਦੀ ਵਾਗਡੋਰ ਸੰਭਾਲਦੀ ਹੈ ਤਾਂ ਇਥੇ ਲੋਕ ਜਸ਼ਨ ਮਨਾਉਂਦੇ ਹੋਏ ਮਿਠਾਈਆਂ ਵੰਡਣਗੇ|
ਉਨ੍ਹਾਂ ਨੇ ਤੁਰਕੀ ਵਿਚ ਤਖਤਾਪਲਟ ਦੀ ਕੋਸ਼ਿਸ਼ ਕੀਤੀ| ਉਦਹਾਰਣ ਦਿੰਦੇ ਹੋਏ ਕਿਹਾ ਕਿ ਉਥੇ ਦੀ ਜਨਤਾ ਨੇ ਰਾਸ਼ਟਰਪਤੀ ਰੇਸੇਪਾ ਤੈਯਿਪ ਏਦਰਾਗਨ ਦਾ ਸਾਥ ਇਸ ਲਈ ਦਿੱਤਾ ਕਿਉਂਕਿ ਉਹ ਦੇਸ਼ ਦੀ ਜਨਤਾ ਲਈ ਕੰਮ ਕਰਦੇ ਹਨ ਜਦਕਿ ਸ਼ਰੀਫ ਦੇ ਕਾਰਨ ਲੋਕ ਕਰਜ਼ ਵਿਚ ਡੁੱਬ ਗਏ ਹਨ|

Leave a Reply

Your email address will not be published. Required fields are marked *