ਜੇਕਰ ਭਾਰਤ ਡੋਕਲਾਮ ਮੁੱਦੇ ਤੇ ਪਿੱਛੇ ਨਹੀਂ ਹਟਿਆ, ਤਾਂ ਕਸ਼ਮੀਰ ਵਿਚ ਦਖਲ ਦੇਵਾਂਗੇ : ਚੀਨ

ਬੀਜਿੰਗ, 28 ਜੁਲਾਈ (ਸ.ਬ.) ਚੀਨ ਨੇ ਇਕ ਵਾਰ ਫਿਰ ਡੋਕਲਾਮ ਅਤੇ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ ਹੈ| ਚੀਨ ਨੇ ਕਿਹਾ ਹੈ ਕਿ ਜੇਕਰ ਭਾਰਤ ਡੋਕਲਾਮ ਮੁੱਦੇ ਉੱਤੇ ਪਿੱਛੇ ਨਹੀਂ      ਹਟੇਗਾ ਤਾਂ ਚੀਨ ਜੰਮੂ-ਕਸ਼ਮੀਰ ਦੇ ਮੁੱਦੇ ਵਿਚ ਦਖਲ ਦੇਵੇਗਾ| ਇਸ ਤੋਂ ਪਹਿਲਾਂ ਵੀ ਚੀਨ ਨੇ ਕਸ਼ਮੀਰ ਦੇ ਮਸਲੇ ਵਿਚ ਦਖਲ ਦੇਣ ਦੀ ਗੱਲ ਕਹੀ ਸੀ|
ਚੀਨ ਦਾ ਕਹਿਣਾ ਹੈ ਕਿ ਭਾਰਤ, ਚੀਨ ਅਤੇ ਭੂਟਾਨ ਦੇ ਮਸਲੇ ਵਿਚ ਤੀਜੀ ਪਾਰਟੀ ਦੇ ਤੌਰ ਤੇ ਦਖਲ ਦੇ ਰਿਹਾ ਹੈ| ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਪਾਕਿਸਤਾਨ ਦੀ ਅਪੀਲ ਉੱਤੇ ਚੀਨ ਵੀ ਇਸੇ ਤਰ੍ਹਾਂ ਨਾਲ ਜੰਮੂ-ਕਸ਼ਮੀਰ ਦੇ ਮੁੱਦੇ ਉੱਤੇ ਦਖਲ  ਦੇਵੇਗਾ|  ਚੀਨ ਨੇ ਜ਼ਿਕਰ ਕੀਤਾ ਕਿ ਭੂਟਾਨ ਵੱਲੋਂ ਭਾਰਤ ਤੋਂ ਕੋਈ ਮਦਦ ਨਹੀਂ ਮੰਗੀ ਗਈ ਸੀ ਪਰ ਭਾਰਤ ਫਿਰ ਵੀ ਇਸ ਮੁੱਦੇ ਵਿਚ ਆਪਣਾ ਦਖਲ ਦੇ ਰਿਹਾ ਹੈ| ਜਿਕਰਯੋਗ ਹੈ ਕਿ ਚੀਨ ਨਾਲ ਸਿੱਕਮ ਖੇਤਰ ਵਿਚ ਫੌਜੀ ਗਤੀਰੋਧ ਨੂੰ ਤਕਰੀਬਨ ਇਕ ਮਹੀਨਾ ਹੋ ਗਿਆ ਹੈ| ਇਸ ਦੌਰਾਨ ਭਾਜਪਾ ਸਰਕਾਰ ਦੇ ਤਿੰਨ ਮੰਤਰੀ ਵੀ ਚੀਨ ਗਏ ਸਨ ਪਰ ਫੌਜੀ ਗਤੀਰੋਧ ਉੱਤੇ ਕੋਈ ਅਸਰ ਨਹੀਂ ਪਿਆ| ਚੀਨ ਦੌਰੇ ਉੱਤੇ ਗਏ ਰਾਸ਼ਟਰੀ ਸੁਰੱਖਿਆ ਸਲਾਹਕਾਰ ਡੋਭਾਲ ਦੇ ਹੱਥ ਵਿਚ ਵੀ ਸੁਰੱਖਿਆ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਹੈ|

Leave a Reply

Your email address will not be published. Required fields are marked *