ਜੇਕਰ ਮਾਰਕੀਟਾਂ ਵਿੱਚ ਹੋਰ ਰੇਹੜੀਆਂ ਲੱਗੀਆਂ ਤਾਂ ਫਿਰ ਪਰਤ ਆਉਣਗੇ ਪੁਰਾਣੀਆਂ ਰੇਹੜੀਆਂ ਵਾਲੇ : ਰਾਕੇਸ਼ ਕੁਮਾਰ

ਐਸ.ਏ.ਐਸ ਨਗਰ, 2 ਅਕਤੂਬਰ (ਜਸਵਿੰਦਰ ਸਿੰਘ) ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਲੱਗਦੀਆਂ ਰੇਹੜੀਆਂ-ਫੜੀਆਂ ਅਤੇ ਨਾਜਾਇਜ ਕਬਜਿਆ ਤੋਂ ਸ਼ਹਿਰ ਵਾਸੀਆਂ ਨੂੰ ਛੁਟਕਾਰਾ ਦਿਵਾਉਣ  ਲਈ  ਨਗਰ ਨਿਗਮ ਦੀ ਟਾਊਨ ਐਂਡ ਵੈਡਿੰਗ ਕਮੇਟੀ ਦੀ ਮੀਟਿੰਗ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਨੂੰ ਸ਼ਹਿਰ ਦੀਆਂ 14 ਵੱਖ-ਵੱਖ ਸਾਇਟਾਂ ਵਿੱਚ ਵਸਾਉਣ ਦੇ ਫੈਸਲੇ ਤੋਂ ਬਾਅਦ ਜਿੱਥੇ ਵੱਖ ਵੰਖ ਮਾਰਕੀਟਾਂ ਵਿਚਲੀਆਂ ਰੇਹਾੜੀਆਂ ਵਾਲੇ ਨਵੀਂ ਥਾਂ ਜਾਣ ਲਈ ਖੁਦ ਨੂੰ ਤਿਆਰ ਕਰ ਰਹੇ ਹਨ ਉੱਥੇ ਨਾਲ ਹੀ ਉਹਨਾਂ ਨੂੰ ਹਟਾਉਣ ਤੋਂ ਬਾਅਦ ਵੀ ਜੇਕਰ ਮਾਰਕੀਟਾਂ ਵਿੱਚ ਰੇਹੜੀਆਂ ਫੜੀਆਂ ਲੱਗਣੀਆਂ ਬੰਦ ਨਾ ਹੋਈਆਂ ਤਾਂ ਉਹ ਵਾਪਸ ਮਾਰਕੀਟਾਂ ਵਿੱਚ ਪਰਤਣ ਲਈ ਮਜਬੂਰ ਹੋਣਗੇ| 
ਰੇਹੜੀ ਫੜੀ ਐਸੋਸੀਏਸ਼ਨ ਫੇਜ਼ 7 ਦੇ ਪ੍ਰਧਾਨ ਰਕੇਸ਼ ਕੁਮਾਰ ਨੇ ਨਿਗਮ ਦੇ ਫੈਸਲੇ ਦਾ ਸਵਾਗਤ ਕਰਦਿਆ ਕਿਹਾ ਕਿ ਨਿਗਮ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਨਵੀਂ ਥਾਂ ਵਸਾਉਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਉਨ੍ਹਾਂ  ਦੇ ਕੰਮਕਾਜ ਤੇ ਮਾੜਾ ਅਸਰ ਨਾ ਪਵੇ ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਵੱਖਰਾ ਨਾ ਕੀਤਾ ਜਾਵੇ| ਉਨ੍ਹਾਂ ਕਿਹਾ ਕਿ ਇਹ ਰੇਹੜੀਆਂ ਫੜ੍ਹੀਆਂ ਵਾਲੇ ਪਿਛਲੇ ਕਈ ਸਾਲਾਂ ਤੋਂ ਇੱਥੇ ਰੇਹੜੀ ਫੜੀ ਲਗਾ ਕੇ ਆਪਣੇ ਪਰਿਵਾਰ ਪਾਲ ਰਹੇ ਹਨ| ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਜਿਹੜੀ ਥਾਂ ਉਨ੍ਹਾਂ ਨੂੰ ਦਿੱਤੀ ਜਾਵੇਗੀ ਉਹ ਉੱਥੇ ਜਾਣ ਲਈ ਤਿਆਰ ਹਨ ਪਰ ਨਗਰ ਨਿਗਮ ਅਤੇ ਪ੍ਰਸ਼ਾਸ਼ਨ ਨੂੰ ਵੀ ਇਹ ਯਕੀਨੀ ਕਰਨਾ ਪਵੇਗਾ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਇੱਥੇ ਕੋਈ ਨਵੀਂ ਰੇਹੜੀ ਫੜੀ ਨਹੀਂ ਲੱਗੇਗੀ| 
ਉਹਨਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਜਾਣ ਤੋਂ ਬਾਅਦ ਕੋਈ ਨਵੀਂ ਰੇਹੜੀ ਫੜੀ ਲੱਗਦੀ ਹੈ ਤਾਂ ਉਹ ਦੁਬਾਰਾ ਇਸੇ ਥਾਂ ਤੇ ਆ ਕੇ ਆਪਣੀਆਂ ਰੇਹੜੀਆਂ ਫੜੀਆ ਲਗਾ ਲੈਣਗੇ| ਇਸ ਮੌਕੇ ਕਿਸ਼ਨ ਕੁਮਾਰ, ਰਵੀ ਕੁਮਾਰ, ਰਜੇਸ਼ ਕੁਮਾਰ, ਜਸਬੀਰ ਸਿੰਘ, ਬਲਵਿੰਦਰ ਸਿੰਘ, ਗੌਤਮ, ਰਾਜਨ ਕੁਮਾਰ, ਸੀ ਕਲਿਆਣੀ, ਬ੍ਰਹਮਾਸ਼ੀਸ਼, ਅਤੇ ਪਵਨ ਕੁਮਾਰ ਹਾਜ਼ਿਰ ਸਨ| 

Leave a Reply

Your email address will not be published. Required fields are marked *