ਜੇਤਲੀ ਨੂੰ ਮਿਲੇ ਕੈਪਟਨ, ਲੰਗਰ ਨੂੰ ਜੀ. ਐਸ. ਟੀ. ਮੁਕਤ ਕਰਨ ਸਮੇਤ ਕਈ ਮੁੱਦਿਆਂ ਤੇ ਹੋਈ ਚਰਚਾ

ਨਵੀਂ ਦਿੱਲੀ, 20 ਜੁਲਾਈ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਣ ਲਈ ਨਵੀਂ ਦਿੱਲੀ ਪਹੁੰਚੇ| ਇੱਥੇ ਉਨ੍ਹਾਂ ਨੇ ਜੇਤਲੀ ਨਾਲ ਮੁਲਾਕਾਤ ਕਰਕੇ ਲੰਗਰ ਅਤੇ ਪ੍ਰਸ਼ਾਦ ਨੂੰ ਜੀ. ਐਸ. ਟੀ. ਦੇ ਦਾਇਰੇ ਤੋਂ ਬਾਹਰ ਰੱਖਣ ਦੇ ਮੁੱਦੇ ਤੇ ਚਰਚਾ ਕੀਤੀ| ਇਸ ਤੋਂ ਇਲਾਵਾ ਸੀ. ਸੀ. ਐਲ. ਨਾਲ ਸੰਬੰਧੀ ਕਰਜ਼ੇ ਦੇ ਨਿਪਟਾਰੇ ਸੰਬੰਧੀ ਮੁੱਦਾ ਵੀ ਜੇਤਲੀ ਦੇ ਸਾਹਮਣੇ ਉਠਾਇਆ| ਮੁੱਖ ਮੰਤਰੀ ਕੈਪਟਨ ਦੇ ਨਾਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਮੌਜੂਦ ਹਨ|
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਨੇ ਜੇਤਲੀ ਨੂੰ ਚਿੱਠੀ ਲਿਖ ਕੇ ਲੰਗਰ ਸਮੱਗਰੀ ਨੂੰ ਜੀ. ਐਸ. ਟੀ. ਮੁਕਤ ਕਰਨ ਲਈ ਕਿਹਾ ਸੀ| ਉਨ੍ਹਾਂ ਨੇ ਵਿੱਤ ਮੰਤਰੀ ਨੂੰ ਯਾਦ ਕਰਵਾਇਆ ਗਿਆ ਪਹਿਲਾਂ ਵੀ ਮੁੱਫਤ ਲੰਗਰ ਸੇਵਾ ਕਰਨ ਲਈ ਗੁਰਦੁਆਰਿਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਵਸਤਾਂ ਵੈਟ ਮੁਕਤ ਸਨ|

Leave a Reply

Your email address will not be published. Required fields are marked *