ਜੇਫ ਸੇਸ਼ੰਸ ਹੋਣਗੇ ਅਮਰੀਕਾ ਦੇ ਅਗਲੇ ਅਟਾਰਨੀ ਜਨਰਲ

ਵਾਸ਼ਿੰਗਟਨ, 9 ਫਰਵਰੀ (ਸ.ਬ.) ਅਮਰੀਕੀ ਸੈਨੇਟ ਵਿੱਚ ਹੋਈਆਂ ਵੋਟਾਂ ਵਿੱਚ ਰੀਪਬਲਿਕਨ ਪਾਰਟੀ ਦੇ ਸੈਨੇਟ ਮੈਂਬਰ ਜੇਫ ਸੇਸ਼ੰਸ ਨੂੰ ਅਮਰੀਕਾ ਦਾ ਅਗਲਾ ਅਟਾਰਨੀ ਜਨਰਲ ਚੁਣਿਆ ਗਿਆ ਹੈ| 100 ਮੈਂਬਰੀ ਸੈਨੇਟ ਵਿੱਚ ਹੋਏ ਮਤਦਾਨ ਵਿੱਚ ਸੇਸ਼ੰਸ ਨੂੰ 52 ਵੋਟ ਮਿਲੇ| ਅਲਬਾਮਾ ਤੋਂ ਸੈਨੇਟ ਮੈਂਬਰ ਸੇਸ਼ੰਸ ਨੂੰ ਮਾਈਗ੍ਰੇਸ਼ਨ ਸੰਬੰਧੀ ਉਨ੍ਹਾਂ ਦੇ ਸਖਤ ਰਵੱਈਏ ਕਾਰਨ ਜਾਣਿਆ ਜਾਂਦਾ ਹੈ| ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੇਸ਼ੰਸ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਸੀ| ਜ਼ਿਕਰਯੋਗ ਹੈ ਕਿ ਸੇਸ਼ੰਸ ਨੇ ਸ਼ੁਰੂਆਤੀ ਦੌਰ ਵਿੱਚ ਰਾਸ਼ਟਰਪਤੀ ਟਰੰਪ ਦਾ ਜ਼ੋਰਦਾਰ ਸਮਰਥਨ ਕੀਤਾ ਸੀ|

Leave a Reply

Your email address will not be published. Required fields are marked *