ਜੇਮਸ ਐਂਡਰਸਨ ਨੇ ਰਚਿਆ ਇਤਿਹਾਸ, ਕੀਤੀ ਮਹਾਨ ਬਾਥਮ ਨਾਲ ਬਰਾਬਰੀ

ਬ੍ਰਿਜਟਾਊਨਂ, 25 ਜਨਵਰੀ (ਸ.ਬ.) ਟੈਸਟ ਕ੍ਰਿਕਟ ਵਿੱਚ ਇੰਗਲੈਂਡ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਇੱਥੇ ਵੈਸਟਇੰਡੀਜ਼ ਦੇ ਨਾਲ ਜਾਰੀ ਪਹਿਲੇ ਟੈਸਟ ਮੈਚ ਵਿੱਚ ਇਕ ਹੋਰ ਉਪਲਬਧੀ ਆਪਣੇ ਨਾਂ ਕਰ ਲਈ ਹੈ| ਉਹ ਆਪਣੇ ਦੇਸ਼ ਲਈ ਇਕ ਪਾਰੀ ਵਿੱਚ ਪੰਜ ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇਵਿੱਚ ਦਿੱਗਜ ਹਰਫਨਮੌਸੀ ਕ੍ਰਿਕਟਰ ਇਆਨ ਬਾਥਮ ਦੇ ਬਰਾਬਰ ਪਹੁੰਚ ਗਏ ਹਨ|
ਐਂਡਰਸਨ ਨੇ ਇਸ ਵਿਕਟ ਨਾਲ ਇੰਗਲੈਂਡ ਵੱਲੋਂ ਸਭ ਤੋਂ ਜ਼ਿਆਦਾ ਪਾਰੀਆਂ ਵਿੱਚ ਪੰਜ ਜਾਂ ਵੱਧ ਵਿਕਟ ਲੈਣ ਦੇ ਇਆਨ ਬਾਥਮ ਦੇ ਰਿਕਾਰਡ ਦੀ ਬਰਾਬਰੀ ਕੀਤੀ| ਜ਼ਿਕਰਯੋਗ ਹੈ ਕਿ ਬਾਥਮ ਨੇ 102 ਮੈਚਾਂ ਵਿੱਚ 27 ਵਾਰ ਇਕ ਪਾਰੀ ਵਿੱਚ ਪੰਜ ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲਈਆਂ ਸਨ| ਜਦਕਿ ਐਂਡਰਸਨ ਨੇ 146 ਮੈਚਾਂ ਵਿੱਚ ਉਨ੍ਹਾਂ ਦੇ ਇਸ ਰਿਕਾਰਡ ਦੀ ਬਰਾਬਰੀ ਕੀਤੀ|

Leave a Reply

Your email address will not be published. Required fields are marked *