ਜੇਰੇਮੀ ਹੰਟ ਹੋਣਗੇ ਬ੍ਰਿਟੇਨ ਦੇ ਨਵੇਂ ਵਿਦੇਸ਼ ਮੰਤਰੀ

ਲੰਡਨ , 10 ਜੁਲਾਈ (ਸ.ਬ.) ਬ੍ਰਿਟੇਨ ਦੇ ਸਿਹਤ ਮੰਤਰੀ ਜੇਰੇਮੀ ਹੰਟ ਹੁਣ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣਗੇ| ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਡਾਊਨਿੰਗ ਸਟ੍ਰੀਟ ਦਫਤਰ ਨੇਅੱਜ ਦੱਸਿਆ ਕਿ ਉਹ ਬੋਰਿਸ ਜੌਨਸਨ ਦੀ ਜਗ੍ਹਾ ਲੈਣਗੇ| ਬ੍ਰੈਗਜ਼ਿਟ ਨੂੰ ਲੈ ਕੇ ਸਰਕਾਰ ਦੀਆਂ ਰਣਨੀਤੀਆਂ ਤੋਂ ਨਾਰਾਜ਼ ਜੌਨਸਨ ਦੇ ਨਾਟਕੀ ਢੰਗ ਨਾਲ ਦਿੱਤੇ ਅਸਤੀਫੇ ਦੇ ਬਾਅਦ ਹੰਟ ਦਾ ਨਾਮ ਅੱਗੇ ਵਧਾਇਆ ਗਿਆ ਹੈ| ਸਰਕਾਰ ਡਾਊਨਿੰਗ ਸਟ੍ਰੀਟ ਨੇ ਇਕ ਬਿਆਨ ਵਿਚ ਕਿਹਾ ਕਿ ਸੰਸਦ ਮੈਂਬਰ ਜੇਰੇਮੀ ਨੂੰ ਵਿਦੇਸ਼ ਅਤੇ ਰਾਸ਼ਟਰਮੰਡਲ ਮਾਮਲਿਆਂ ਦਾ ਮੰਤਰੀ ਨਿਯੁਕਤ ਕਰਦਿਆਂ ਪ੍ਰਧਾਨ ਮੰਤਰੀ ਨੂੰ ਖੁਸ਼ੀ ਹੋ ਰਹੀ ਹੈ|
ਬ੍ਰੈਗਜ਼ਿਟ ਦੇ ਇਨ੍ਹਾਂ ਮੰਤਰੀਆਂ ਨੇ ਦੋਸ਼ ਲਗਾਇਆ ਕਿ ਮੇਅ ਬ੍ਰੈਗਜ਼ਿਟ ਦੇ ਬਾਅਦ ਵਪਾਰਕ ਸੰਬੰਧ ਤੇ ”ਅਰਧ-ਬ੍ਰੈਗਜ਼ਿਟ” ਨੀਤੀ ਨੂੰ ਅੱਗੇ ਵਧਾ ਰਹੀ ਹੈ, ਜੋ ਕਿ ਬ੍ਰਿਟੇਨ ਨੂੰ ਈ.ਯੂ. ਦੀ ਇਕ ”ਕਾਲੋਨੀ” ਬਣਾ ਕੇ ਛੱਡ ਦੇਵੇਗਾ| ਵਿਦੇਸ਼ ਮੰਤਰਾਲੇ ਦਾ ਅਹੁਦਾ ਸੰਭਾਲਣ ਮਗਰੋਂ ਹੰਟ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਸਮਰਥਨ ਵਿਚ ਪੂਰੀ ਦ੍ਰਿੜਤਾ ਨਾਲ ਖੜ੍ਹੇ ਰਹਿਣਗੇ ਤਾਂ ਜੋ ਉਹ ਯੂਰਪੀ ਯੂਨੀਅਨ ਦੇ ਨਾਲ ਕਿਸੇ ਸਮਝੌਤੇ ਤੇ ਪਹੁੰਚ ਸਕਣ| ਇਹ ਉਹੀ ਸਮਝੌਤਾ ਹੋਵੇਗਾ, ਜਿਸ ਤੇ ਬੀਤੇ ਹਫਤੇ ਕੈਬਨਿਟ ਨੇ ਸਹਿਮਤੀ ਜ਼ਾਹਰ ਕੀਤੀ ਸੀ| ਹੰਟ ਨੇ ਕਿਹਾ ਕਿ ਇਹ ਅਜਿਹਾ ਸਮਾਂ ਹੈ ਜਦੋਂ ਦੁਨੀਆ ਭਰ ਦੀਆਂ ਨਜ਼ਰਾਂ ਸਾਡੇ ਦੇਸ਼ ਤੇ ਹਨ| ਜੋ ਸੋਚ ਰਹੇ ਹਨ ਕਿ ਬ੍ਰੈਗਜ਼ਿਟ ਦੇ ਬਾਅਦ ਅਸੀਂ ਕਿਸ ਤਰ੍ਹਾਂ ਦਾ ਦੇਸ਼ ਬਨਾਉਣ ਵਾਲੇ ਹਾਂ| ਉਨ੍ਹਾਂ ਨੇ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਬ੍ਰਿਟੇਨ ਇਕ ਭਰੋਸੇਯੋਗ ਸਾਥੀ ਹੋਵੇਗਾ, ਇਕ ਅਜਿਹਾ ਦੇਸ਼ ਜੋ ਇਸ ਦੇਸ਼ ਦੇ ਲੋਕਾਂ ਲਈ ਮਾਇਨੇ ਰੱਖਣ ਵਾਲੀਆਂ ਕਦਰਾਂ ਕੀਮਤਾਂ ਲਈ ਖੜ੍ਹਾ ਹੋਵੇਗਾ ਅਤੇ ਦੁਨੀਆ ਲਈ ਮਜ਼ਬੂਤ ਅਤੇ ਆਤਮਵਿਸ਼ਵਾਸ ਨਾਲ ਭਰੀ ਆਵਾਜ ਬਣੇਗਾ| ਹੰਟ ਦੀ ਜਗ੍ਹਾ ਸਿਹਤ ਮੰਤਰੀ ਦਾ ਸਥਾਨ ਮੈਟ ਹੈਨਕੌਕ ਲੈਣਗੇ| ਜੌਨਸਨ ਅਤੇ ਡੇਵਿਸ ਦੇ ਇਲਾਵਾ ਬ੍ਰੈਗਜ਼ਿਟ ਮਾਮਲਿਆਂ ਦੇ ਇਕ ਹੋਰ ਮੰਤਰੀ ਸਟੀਵ ਬੇਕਰ ਅਤੇ ਦੋ ਸਾਥੀਆਂ ਨੇ ਵੀ ਕੱਲ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ|

Leave a Reply

Your email address will not be published. Required fields are marked *