ਜੇਲ੍ਹ ਦੀ ਰੰਜਸ਼ ਕਾਰਨ ਭੋਗਪੁਰ ਵਿੱਚ ਇਕ ਨੌਜਵਾਨ ਦਾ ਕਤਲ

ਭੋਗਪੁਰ, 28 ਜੂਨ (ਸ.ਬ.) ਕਪੂਰਥਲਾ ਜੇਲ੍ਹ ਵਿੱਚ ਬੰਦ ਮੁਲਜ਼ਮਾਂ ਵਿੱਚ ਹੋਈ ਰੰਜਸ਼ ਕਾਰਣ ਬੀਤੀ ਰਾਤ ਭੋਗਪੁਰ ਵਿਖੇ ਇਕ ਨੌਜਵਾਨ ਦਾ ਕਤਲ ਕੀਤੇ ਜਾਣ ਅਤੇ ਇਕ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ, ਜਸ਼ਨ ਕੁਮਾਰ ਵਾਸੀ ਭੋਗਪੁਰ ਦੀ ਕਪੂਰਥਲਾ ਜੇਲ੍ਹ ਵਿੱਚ ਕਿਸੇ ਗੱਲ ਨੂੰ ਲੈ ਕੇ ਮਨਦੀਪ ਸਿੰਘ ਵਾਸੀ ਟਾਂਡਾ ਨਾਲ ਰੰਜਸ਼ ਚੱਲ ਰਹੀ ਸੀ| ਬੀਤੀ ਰਾਤ ਉਕਤ ਵਿਅਕਤੀਆਂ ਨੇ ਭੋਗਪੁਰ ਆ ਕੇ ਇਨ੍ਹਾਂ ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਜਸ਼ਨ ਕੁਮਾਰ ਜ਼ਖਮੀ ਹੋ ਗਿਆ ਅਤੇ ਮਨਦੀਪ ਸਿੰਘ ਦੀ ਜੇਰੇ ਇਲਾਜ ਮੌਤ ਹੋ ਗਈ| ਭੋਗਪੁਰ ਪੁਲੀਸ ਵੱਲੋਂ ਮਨਦੀਪ ਸਿੰਘ, ਗੁਲਸ਼ਨ ਕੁਮਾਰ ਰੂਬੀ, ਗੁਰਪ੍ਰੀਤ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ|

Leave a Reply

Your email address will not be published. Required fields are marked *