ਜੇਲ੍ਹ ਵਿੱਚ ਬੈਠੇ ਆਸਾ ਰਾਮ ਲਈ ਮੁਸ਼ਕਿਲਾਂ ਵਧੀਆਂ

ਨਵੀਂ ਦਿੱਲੀ, 17 ਫਰਵਰੀ (ਸ.ਬ.) ਨਾਬਾਲਗ ਨਾਲ ਯੌਨ ਸ਼ੋਸ਼ਣ ਦੇ ਦੋਸ਼ ਵਿੱਚ ਜੇਲ ਵਿੱਚ ਬੰਦ ਆਸਾ ਰਾਮ ਬਾਪੂ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਨ| ਜੋਧਪੁਰ ਵਿੱਚ ਉਨ੍ਹਾਂ ਦਾ ਆਸ਼ਰਮ ਇਕ ਵਾਰ ਫਿਰ ਵਿਵਾਦਾਂ ਵਿੱਚ ਹੈ| ਉਸ ਆਸ਼ਰਮ ਵਿੱਚ ਰਹਿ ਰਹੇ ਇਕ ਸੇਵਾਦਾਰ ਨੇ ਬੀਤੇ ਦਿਨੀਂ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ| ਉਥੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਆਸ਼ਰਮ ਵਾਲਿਆਂ ਨੇ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਹੈ| ਮ੍ਰਿਤ ਵਿਅਕਤੀ ਦਾ ਨਾਂ ਅਮਿਤ ਯਾਦਵ (23) ਹੈ| ਉਹ ਹਰਿਆਣਾ ਦੇ ਰੇਵਾੜੀ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਆਸ਼ਰਮ ਵਿੱਚ ਸੇਵਾਦਾਰ ਦੇ ਤੌਰ ਤੇ ਰਹਿ ਰਿਹਾ ਸੀ|
ਪੁਲੀਸ ਅਨੁਸਾਰ ਅਮਿਤ ਕੋਲੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ| ਅਮਿਤ ਨੇ ਪਿਤਾ ਵਿਜੇ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਕਈ ਸਾਲਾਂ ਤੋਂ ਆਪਣੇ ਬੇਟੇ ਨੂੰ ਘਰ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਆਸ਼ਰਮ ਵਾਲਿਆਂ ਨੇ ਕਦੇ ਉਸ ਨੂੰ ਜਾਣ ਨਹੀਂ ਦਿੱਤਾ| ਅਮਿਤ ਆਸ਼ਰਮ ਕੈਂਪਸ ਦੇ ਇਕ ਕੋਨੇ ਵਿੱਚ ਬਣੇ ਕਮਰੇ ਵਿੱਚ ਪਿਛਲੇ ਚਾਰ ਸਾਲਾਂ ਤੋਂ ਰਹਿ ਰਿਹਾ ਸੀ| ਬੀਤੇ ਦਿਨੀਂ ਉਹ ਆਪਣੇ ਕਮਰੇ ਵਿੱਚ ਫਾਂਸੀ ਦੇ ਫਾਹੇ ਨਾਲ ਲਟਕਿਆ ਮਿਲਿਆ|
ਜ਼ਿਕਰਯੋਗ ਹੈ ਕਿ ਆਸਾ ਰਾਮ ਦੇ ਆਸ਼ਰਮ ਵਿੱਚ ਕਿਸੇ ਸੇਵਾਦਾਰ ਦੀ ਮੌਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ| ਪਿਛਲੇ ਸਾਲ ਭੋਪਾਲ ਸਥਿਤ ਆਸ਼ਰਮ ਦੇ ਸੇਵਾਦਾਰ ਨੇ ਵੀ ਇਸੇ ਤਰ੍ਹਾਂ ਖੁਦਕੁਸ਼ੀ ਕਰ ਲਈ ਸੀ| ਮ੍ਰਿਤਕ ਮੂਲ ਰੂਪ ਨਾਲ ਝਾਬੁਆ ਦਾ ਰਹਿਣ ਵਾਲਾ ਸੀ|

Leave a Reply

Your email address will not be published. Required fields are marked *