ਜੇਲ੍ਹ ਸੁਪਰਡੈਂਟ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ : ਨਿਸ਼ਾਂਤ ਸ਼ਰਮਾ

ਖਰੜ, 12 ਅਕਤੂਬਰ (ਸ.ਬ.) ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਸ੍ਰੀ ਨਿਸ਼ਾਂਤ ਸ਼ਰਮਾ ਨੇ ਮੰਗ ਕੀਤੀ ਹੈ ਕਿ ਜੇਲ੍ਹ ਵਿੱਚ ਉਸ ਉਪਰ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਨਾਲ ਨਾਲ ਜੇਲ੍ਹ ਸੁਪਰਡਂੈਟ ਅਤੇ ਡਿਪਟੀ ਜੇਲ੍ਹ ਸੁਪਰਡਂੈਟ ਉਪਰ ਵੀ ਧਾਰਾ 307 ਅਧੀਨ ਮਾਮਲਾ ਦਰਜ ਕੀਤਾ ਜਾਵੇ|
ਅਦਾਲਤ ਵਲੋਂ ਬਰੀ ਕੀਤੇ ਜਾਣ ਤੋਂ ਬਾਅਦ ਸ੍ਰੀ ਸ਼ਰਮਾ ਨੇ ਕਿਹਾ ਕਿ ਉਸ ਉਪਰ ਜੇਲ੍ਹ ਵਿੱਚ ਹਮਲਾ ਕਰਨ ਵਾਲੇ ਵਿਅਕਤੀਆਂ ਅਤੇ ਜੇਲ੍ਹ ਸੁਪਰਡਂੈਟ ਅਤੇ ਡਿਪਟੀ ਜੇਲ੍ਹ ਸੁਪਰਡਂੈਟ ਵਿਚਾਲੇ ਗੰਢਤੁਪ ਸੀ ਜਿਸ ਕਰਕੇ ਉਸ ਉਪਰ ਜੇਲ੍ਹ ਵਿੱਚ ਹਮਲਾ ਕੀਤਾ ਗਿਆ| ਉਹਨਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਤਾਂ ਉਸਦੇ ਮਰਨ ਦਾ ਇੰਤਜਾਰ ਕਰ ਰਿਹਾ ਸੀ ਕਿਉਂਕਿ ਜੇਲ੍ਹ ਵਿੱਚ ਉਸ ਉਪਰ ਹਮਲਾ ਸਵੇਰੇ 8 ਵਜੇ ਕੀਤਾ ਗਿਆ ਤੇ ਉਸ ਨੂੰ ਹਸਪਤਾਲ ਦੁਪਹਿਰ 2 ਵਜੇ ਪਹੁੰਚਾਇਆ ਗਿਆ| ਉਹਨਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਇਸ ਹਮਲੇ ਦੇ ਮਾਮਲੇ ਨੂੰ ਦਬਾਉਣ ਦਾ ਯਤਨ ਵੀ ਕੀਤਾ ਗਿਆ|
ਉਹਨਾਂ ਮੰਗ ਕੀਤੀ ਕਿ ਉਹਨਾਂ ਉੱਪਰ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਵਾਂਗ ਹੀ ਜੇਲ੍ਹ ਸੁਪਰਡਂੈਟ ਅਤੇ ਡਿਪਟੀ ਜੇਲ੍ਹ ਸੁਪਰਡਂੈਟ ਉਪਰ ਵੀ ਧਾਰਾ 307 ਅਧੀਨ ਮਾਮਲਾ ਦਰਜ ਕੀਤਾ ਜਾਵੇ| ਇਸ ਮੌਕੇ ਉਹਨਾਂ ਦੇ ਨਾਲ ਸ਼ਿਵ ਸੈਨਾ ਹਿੰਦ ਦੇ ਆਗੂ ਰਜਿੰਦਰ ਧਾਰੀਵਾਲ, ਹਰਕੀਰਤ ਖੁਰਾਨਾ, ਰਾਹੁਲ ਦੁਆ, ਕੀਰਤ ਮੁਹਾਲੀ, ਅਰਵਿੰਦਰ ਗੌਤਮ, ਬਲਵਿੰਦਰ ਸਲੂਜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *