ਜੇਲ ਤੋਂ ਰਿਹਾਅ ਹੁੰਦੇ ਹੀ ‘ਰਾਵਣ’ ਨੇ ਭਾਜਪਾ ਨੂੰ ਲਲਕਾਰਿਆ, ਕਿਹਾ-ਚੋਣਾਂ ਵਿੱਚ ਹਰਾ ਕੇ ਰਹਾਂਗੇ

ਨਵੀਂ ਦਿੱਲੀ, 14 ਸਤੰਬਰ (ਸ.ਬ.) ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਐਨ.ਐਸ.ਏ. ਤਹਿਤ ਜੇਲ ਵਿੱਚ ਬੰਦ ਭੀਮ ਸੈਨਾ ਦੇ ਮੁਖੀਆ ਚੰਦਰਸ਼ੇਖਰ ਉਰਫ ਰਾਵਣ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰ ਦਿੱਤਾ| ਚੰਦਰਸ਼ੇਖਰ ਰਾਤੀ 2.24 ਵਜੇ ਕਰੀਬ ਜੇਲ ਤੋਂ ਰਿਹਾਅ ਕੀਤਾ ਗਿਆ| ਉਸ ਨੂੰ ਬੀਤੇ ਸਾਲ 2017 ਵਿੱਚ ਸਹਾਰਨਪੁਰ ਵਿੱਚ ਹੋਈ ਜਾਤੀ ਹਿੰਸਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ| ਉਹ ਲਗਭਗ 16 ਮਹੀਨੇ ਤੋਂ ਜੇਲ ਵਿੱਚ ਬੰਦ ਸੀ| ਰਾਵਣ ਨੂੰ ਬੀਤੀਂ ਰਾਤੀ ਕਰੀਬ 2.24 ਵਜੇ ਜੇਲ ਤੋਂ ਰਿਹਾਅ ਕੀਤਾ ਗਿਆ| ਉਸ ਦੀ ਰਿਹਾਈ ਦੌਰਾਨ ਬਹੁਤ ਸਮਰਥਕ ਜੇਲ ਦੇ ਬਾਹਰ ਇੱਕਠੇ ਰਹੇ| ਜੇਲ ਦੇ ਚਾਰੋਂ ਪਾਸੇ ਸਖ਼ਤ ਸੁਰੱਖਿਆ ਦੀ ਵਿਵਸਥਾ ਕੀਤੀ ਗਈ| ਜੇਲ ਤੋਂ ਰਿਹਾਅ ਹੁੰਦੇ ਹੀ ਚੰਦਰਸ਼ੇਖਰ ਨੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾ ਕੇ ਰਹਾਂਗੇ| ਸਹਾਰਨਪੁਰ ਦੀ ਜੇਲ ਤੋਂ ਰਿਹਾਈ ਦੇ ਤੁਰੰਤ ਬਾਅਦ ਚੰਦਰਸ਼ੇਖਰ ‘ਰਾਵਣ’ ਨੇ ਇਕ ਸਭਾ ਨੂੰ ਸੰਬੋਧਿਤ ਕੀਤਾ| ਮੁਖ ਸਕੱਤਰ ਗ੍ਰਹਿ ਅਰਵਿੰਦ ਕੁਮਾਰ ਦਾ ਕਹਿਣਾ ਹੈ ਕਿ ਚੰਦਰਸ਼ੇਖਰ ਨੂੰ ਰਿਹਾਅ ਕਰਨ ਦਾ ਫੈਸਲਾ ਉਨ੍ਹਾਂ ਦੀ ਮਾਂ ਦੇ ਪ੍ਰਾਰਥਨਾ ਪੱਤਰ ਉਤੇ ਲਿਆ ਗਿਆ ਹੈ| ਚੰਦਰਸ਼ੇਖਰ ਦੇ ਜੇਲ ਵਿੱਚ ਬੰਦ ਰਹਿਣ ਦੀ ਤਰੀਕ 1 ਨਵੰਬਰ 2018 ਤੱਕ ਸੀ| ਉਸ ਦੇ ਨਾਲ ਦੋ ਹੋਰ ਦੋਸ਼ੀਆਂ ਸੋਨੂੰ ਪੁੱਤਰ ਨਥੀਰਾਮ ਅਤੇ ਸ਼ਿਵਕੁਮਾਰ ਪੁੱਤਰ ਰਾਮਦਾਸ ਵਾਸੀ ਸ਼ੱਬੀਰਪੁਰ ਨੂੰ ਵੀ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ|

Leave a Reply

Your email address will not be published. Required fields are marked *