‘ਜੇਹਾਦੀ’ ਫਿਲਮ ਨੂੰ ਲੈ ਕੇ ਇਸਲਾਮਿਕ ਸਮੂਹ ਦੇ ਇਕ ਅਧਿਕਾਰੀ ਨੂੰ ਜੇਲ

ਜੇਨੇਵਾ, 16 ਜੂਨ (ਸ.ਬ.) ਸਵਿਟਜ਼ਰਲੈਂਡ ਦੀ ਇਕ ਅਦਾਲਤ ਨੇ ਜੇਹਾਦੀ ਪ੍ਰਸਾਰ ਵਾਲੀ ਇਕ ਫਿਲਮ ਬਣਾਉਣ ਅਤੇ ਉਸ ਦਾ ਪ੍ਰਚਾਰ ਕਰਨ ਦੇ ਜ਼ੁਰਮ ਵਿਚ ਇਕ ਮੰਨੇ-ਪ੍ਰਮੰਨੇ ਇਸਲਾਮਿਕ ਸਮੂਹ ਦੇ ਇਕ ਅਧਿਕਾਰੀ ਨੂੰ 20 ਮਹੀਨੇ ਜੇਲ ਦੀ ਸਜ਼ਾ ਸੁਣਾਈ ਹੈ| ਅਦਾਲਤ ਨੇ ਇਸਲਾਮਿਕ ਸੈਂਟਰਲ ਕੌਂਸਲ ਆਫ ਸਵਿਟਜ਼ਰਲੈਂਡ ਦੇ 3 ਸ਼ੱਕੀ ਵਿਅਕਤੀਆਂ ਵਿਚੋਂ ਉਸ ਦੇ ਮੁਖੀ ਨਿਕੋਲਸ ਬਲਾਂਕੋ ਅਤੇ ਬੁਲਾਰੇ ਕਾਸਿਮ ਇੱਲੀ ਨੂੰ ਰਿਹਾ ਕਰ ਦਿੱਤਾ|
ਅਦਾਲਤ ਨੇ ਕੌਂਸਲ ਦੇ ‘ਕਲਚਰ ਪ੍ਰੋਡਕਸ਼ਨ ਵਿਭਾਗ’ ਦੇ ਮੁਖੀ ਜਰਮਨ ਨਾਗਰਿਕ ਨੈਮ ਚੇਰਨੀ ਨੂੰ ਸਜ਼ਾ ਸੁਣਾਈ| ਉਹ ਸਾਲ 2015 ਵਿਚ ਸੀਰੀਆ ਗਿਆ ਸੀ ਅਤੇ ਉਸ ਨੇ ਜੇਹਾਦੀ ਸੰਗਠਨ ਜਾਏਸ਼ ਅਲ-ਫਤਿਹ ਦੇ ਨੇਤਾ ਅਬਦੁੱਲਾਹ ਅਲ-ਮੁਹਾਯਸਿਨੀ ਨਾਲ ਫਿਲਮ ਬਣਾਈ ਸੀ| ਵਕੀਲਾਂ ਦਾ ਇਲਜਾਮ ਹੈ ਕਿ ਇਹ ਫਿਲਮ ਜੇਹਾਦੀ ਪ੍ਰਸਾਰ ਵਾਲੀ ਹੈ ਅਤੇ ਇਸ ਦਾ ਸੋਸ਼ਲ ਮੀਡੀਆ ਅਤੇ ਇਕ ਜਨਤਕ ਪ੍ਰੋਗਰਾਮ ਵਿਚ ਪ੍ਰਚਾਰ ਕੀਤਾ ਗਿਆ ਸੀ|

Leave a Reply

Your email address will not be published. Required fields are marked *