ਜੇ .ਐਲ.ਪੀ.ਐਲ. ਨੇ ਫਾਰਮਾ ਖੇਤਰ ਵਿੱਚ ਕੀਤੀ ਸ਼ੁਰੂਆਤ

ਜੇ. ਐਲ. ਹੈਲਥਕੇਅਰ ਬਣਾਏਗੀ ਵਿਸ਼ਵ ਪੱਧਰੀ ਉਤਪਾਦ: ਕੁਲਵੰਤ ਸਿੰਘ
ਐਸ. ਏ. ਐਸ. ਨਗਰ, 20 ਫਰਵਰੀ (ਸ.ਬ.) ਜਨਤਾ ਲੈਂਡ ਪ੍ਰਮੋਟਰ ਲਿਮਟਿਡ ਨੇ ਰੀਅਲ           ਅਸਟੇਟ ਤੋਂ ਬਾਅਦ ਹੁਣ ਫਾਰਮਾ ਸੈਕਟਰ ਵਿੱਚ ਵੀ ਸ਼ੁਰੂਆਤ ਕਰ ਦਿੱਤੀ ਹੈ| ਜਨਤਾ ਲੈਂਡ ਪ੍ਰਮੋਟਰ ਲਿਮਟਿਡ ਦੇ ਐਮ. ਡੀ. ਸ. ਕੁਲਵੰਤ ਸਿੰਘ ਨੇ ਅੱਜ ਇੱਥੇ ਜਨਤਾ ਲੈਂਡ ਦੀ    ਹੈਲਥਕੇਅਰ ਕੰਪਨੀ ਜੇ. ਐਲ. ਹੈਲਥਕੇਅਰ ਦੀ ਲਾਂਚਿੰਗ ਐਲਾਨ ਕੀਤਾ|
ਇਸ ਮੌਕੇ ਉਹਨਾਂ ਦੱਸਿਆ ਕਿ ਕੰਪਨੀ ਵਲੋਂ ਇਸਤਰੀ ਰੋਗ ਸੈਗਮੈਂਟ ਨਾਲ ਸ਼ੁਰੂਆਤ ਕੀਤੀ ਗਈ ਹੈ ਅਤੇ ਛੇਤੀ ਹੀ ਕੰਪਨੀ ਵਲੋਂ ਹੋਰਨਾਂ               ਥੈਰੇਪੀਆਂ ਨਾਲ ਸੰਬੰਧਿਤ ਉਤਪਾਦ ਵੀ ਬਣਾਉਣੇ ਸ਼ੁਰੂ ਕੀਤੇ ਜਾਣਗੇ| ਉਹਨਾਂ ਦੱਸਿਆ ਕਿ  ਕੰਪਨੀ ਵਲੋਂ ਆਪਣੇ ਉਤਪਾਦਾਂ ਨੂੰ ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ          ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਰਾਜਸਥਾਨ ਦੇ ਉੱਤਰੀ ਰਾਜਾਂ ਵਿੱਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਪੂਰੇ ਦੇਸ਼ ਵਿੱਚ ਆਪਣੇ ਉਤਪਾਦਾਂ ਨੂੰ ਬਾਜ਼ਾਰ ਵਿੱਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ|
ਇਸ ਮੌਕੇ ਗੱਲ ਕਰਦਿਆਂ ਜੇ. ਐਲ. ਹੈਲਥਕੇਅਰ ਦੇ ਬਿਜ਼ਨਸ ਹੈਂਡ ਸ੍ਰੀ ਕੇ. ਐਲ. ਖੁਰਾਨਾ ਨੇ ਕਿਹਾ ਕਿ           ਜੇ.ਐਲ. ਹੈਲਥਕੇਅਰ ਵਲੋਂ ਖਪਤਕਾਰਾਂ ਨੂੰ ਵਿਸ਼ਵ ਪੱਧਰੀ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ|

Leave a Reply

Your email address will not be published. Required fields are marked *