ਜੇ ਐਸ ਰੰਧਾਵਾ ਨੂੰ ਪ੍ਰਧਾਨ ਚੁਣਿਆ

ਚੰਡੀਗੜ੍ਹ, 21 ਜੂਨ (ਸ.ਬ.) ਪੀ ਐਸ ਆਈ ਈ ਸੀ ਆਫਿਸਰ  ਵੈਲਫੇਅਰ ਐਸੋਸੀਏਸ਼ਨ ਦੀ ਇੱਥੇ ਹੋਈ ਇੱਕ ਮੀਟਿੰਗ (ਜਿਸ ਵਿੱਚ ਮੁੱਖ ਦਫਤਰ ਵਿੱਚ ਤੈਨਾਤ ਅਧਿਕਾਰੀਆਂ ਤੋਂ ਇਲਾਵਾ ਫੀਲਡ ਦਫਤਰਾਂ ਵਿੱਚ ਤੈਨਾਤ ਅਧਿਕਾਰੀ ਵੀ ਹਾਜਿਰ ਹੋਏ|) ਵਿੱਚ ਸਰਵਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ| ਇਸ ਮੌਕੇ ਕੀਤੀ ਗਈ ਚੋਣ ਵਿਚ ਸ੍ਰ. ਜੇ ਐਸ ਰੰਧਾਵਾ ਨੂੰ ਪ੍ਰਧਾਨ, ਭਾਈ ਸੁਖਦੀਪ ਸਿੰਘ ਸਿੱਧੂ ਨੂੰ ਮੀਤ ਪ੍ਰਧਾਨ, ਸ੍ਰ. ਪਰਮਿੰਦਰ ਸਿੰਘ ਨੂੰ ਮੀਤ ਪ੍ਰਧਾਨ (ਫੀਲਡ) ਸ੍ਰ. ਗੁਰਦੀਪ ਸਿੰਘ ਨੂੰ ਜਨਰਲ ਸਕੱਤਰ,  ਸ੍ਰ. ਸੁਖਦੇਵ ਸਿੰਘ ਨੂੰ ਜਾਇੰਟ ਸਕੱਤਰ, ਸ੍ਰ. ਸੁਰਿੰਦਰ ਪਾਲ ਨੂੰ ਜਾਇੰਟ ਸਕੱਤਰ (ਫੀਲਡ), ਸ੍ਰੀ ਸੰਜੀਵ ਵਾਲੀਆ ਨੂੰ ਵਿੱਤ ਸਕੱਤਰ ਅਤੇ ਸਰਵਸ੍ਰੀ ਐਸ ਕੇ ਸ਼ਰਮਾ, ਐਚ ਐਸ ਮਠਾੜੂ, ਦਵਿੰਦਰਪਾਲ ਸਿੰਘ, ਸਵਤੇਜ ਸਿੰਘ, ਹਰਦੇਵ ਕੁਮਾਰ ਅਤੇ ਸੁਰਜੀਤ ਸਿੰਘ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ|

Leave a Reply

Your email address will not be published. Required fields are marked *