ਜੇ.ਡੀ.ਯੂ.ਵਿਧਾਇਕ ਬੀਮਾ ਭਾਰਤੀ ਦੇ ਬੇਟੇ ਦੀ ਰੇਲਵੇ ਟਰੈਕ ਉਤੇ ਮਿਲੀ ਲਾਸ਼, ਕਤਲ ਦਾ ਸ਼ੱਕ

ਨਵੀਂ ਦਿੱਲੀ, 3 ਅਗਸਤ (ਸ.ਬ.) ਬਿਹਾਰ ਵਿੱਚ ਜੇ.ਡੀ.ਯੂ. ਦੀ ਵਿਧਾਇਕ ਅਤੇ ਸਾਬਕਾ ਮੰਤਰੀ ਬੀਮਾ ਭਾਰਤੀ ਦੇ ਬੇਟੇ ਦੀ ਲਾਸ਼ ਰੇਲਵੇ ਟਰੈਕ ਉਤੇ ਬਰਾਮਦ ਹੋਈ ਹੈ| ਨਾਲੰਦਾ ਮੈਡੀਕਲ ਹਸਪਤਾਲ ਦੇ ਸਾਹਮਣੇ ਰੇਲਵੇ ਟਰੈਕ ਉਤੇ ਲਾਸ਼ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ| ਸੂਚਨਾ ਮਿਲਣ ਉਤੇ ਮੌਕੇ ਤੇ ਪਹੁੰਚੀ ਪੁਲੀਸ ਨੇ ਬੀਮਾ ਭਾਰਤੀ ਦੇ ਬੇਟੇ ਦੀਪਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ|
ਬੀਮਾ ਭਾਰਤੀ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਏ.ਡੀ.ਜੀ. ਰੇਲ ਆਲੋਕ ਕੁਮਾਰ ਵੀ ਮੌਕੇ ਉਤੇ ਪਹੁੰਚੇ| ਰੁਪੌਲੀ ਵਿਧਾਨਸਭਾ ਤੋਂ ਜੇ.ਡੀ.ਯੂ. ਵਿਧਾਹਿਕ ਬੀਮਾ ਭਾਰਤੀ ਦੇ ਬੇਟੇ ਦੀ ਲਾਸ਼ ਨੂੰ ਪੁਲੀਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਘਟਨਾ ਦੀ ਕਤਲ ਅਤੇ ਆਤਮ-ਹੱਤਿਆ ਦੋਵਾਂ ਤਰ੍ਹਾਂ ਨਾਲ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *