ਜੇ ਪੀ ਸਿੰਘ ਨੂੰ ਫੇਜ਼ 3 ਬੀ 2 ਦੀ ਮਾਰਕੀਟ ਦਾ ਮੁੜ ਪ੍ਰਧਾਨ ਚੁਣਿਆ

ਐਸ ਏ ਐਸ ਨਗਰ 31 ਮਾਰਚ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੀ ਅੱਜ ਇੱਥੇ ਹੋਈ ਜਨਰਲ ਬਾਡੀ ਮੀਟਿੰਗ ਵਿੱਚ ਸ੍ਰ. ਜਤਿੰਦਰ ਪਾਲ ਸਿੰਘ ਜੇ ਪੀ ਨੂੰ ਇੱਕ ਵਾਰ ਫਿਰ ਮਾਰਕੀਟ ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਉਹਨਾਂ ਨੂੰ ਆਪਣੀ ਕਾਰਜਕਾਰਨੀ ਕਮੇਟੀ ਬਣਾਉਣ ਦੇ ਅਧਿਕਾਰ ਦੇ ਦਿੱਤੇ ਗਏ|
ਮੀਟਿੰਗ ਦੌਰਾਨ ਪਹਿਲਾਂ ਸ੍ਰ. ਜੇ ਪੀ ਸਿੰਘ ਨੇ ਪਿਛਲੇ ਸਮੇਂ ਦੌਰਾਨ ਮਾਰਕੀਟ ਦੀ ਭਲਾਈ ਲਈ ਕੀਤੇ ਗਏ ਕੰਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਅਤੇ ਮਾਰਕੀਟ ਦੇ ਲਗਾਤਾਰ ਖਰਾਬ ਹੁੰਦੇ ਮਾਹੌਲ ਨੂੰ ਮੁੱਖ ਰੱਖਦਿਆਂ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵਲੋਂ ਮਾਰਕੀਟ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਹਟਾਉਣ ਅਤੇ ਮਾਰਕੀਟ ਵਿੱਚ ਆਵਾਰਾ ਗਰਦੀ ਕਰਨ ਵਾਲੇ ਗੁੰਡਾ ਅਨਸਰਾਂ ਤੇ ਕਾਬੂ ਕਰਨ ਲਈ ਨਗਰ ਨਿਗਮ ਅਤੇ ਮੁਹਾਲੀ ਪੁਲੀਸ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸਦੇ ਹਾਂ ਪੱਖੀ ਨਤੀਜੇ ਆਏ ਹਨ| ਉਹਨਾਂ ਕਿਹਾ ਕਿ ਇਸ ਮੁਹਿੰਮ ਦੇ ਕਾਮਯਾਬ ਹੋਣ ਨਾਲ ਜਿੱਥੇ ਮਾਰਕੀਟ ਦਾ ਮਾਹੌਲ ਸੁਧਰਿਆ ਹੈ ਉੱਥੇ ਦੁਕਾਨਦਾਰਾਂ ਦਾ ਕੰਮ ਵੀ ਪਹਿਲਾਂ ਨਾਲੋਂ ਬਿਹਤਰ ਹੋਇਆ ਹੈ ਪਰੰਤੂ ਇਸ ਦੌਰਾਨ ਕੁੱਝ ਅਜਿਹੇ ਵਿਅਕਤੀ ਉਹਨਾਂ ਦ ਖਿਲਾਫ ਹੋ ਗਏ ਹਨ ਜਿਹਨਾਂ ਵਲੋਂ ਮਾਰਕੀਟ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਸ਼ੈਲਟਰ ਦਿੱਤਾ ਜਾਂਦਾ ਸੀ ਜਾਂ ਇਹ ਰੇਹੜੀਆਂ ਲਗਵਾਈਆਂ ਜਾਂਦੀਆਂ ਸੀ| ਸਹਾਰਾ ਦਿੱਤਾ ਜਾਂਦਾ ਸੀ|
ਇਸ ਮੌਕੇ ਸ੍ਰ ਜੇ ਪੀ ਸਿੰਘ ਨੇ ਕਿਹਾ ਕਿ ਉਹ ਮਾਰਕੀਟ ਦੀ ਪ੍ਰਧਾਨਗੀ ਦਾ ਅਹੁਦਾ ਤਿਆਗਦੇ ਹਨ ਅਤੇ ਮੈਂਬਰਾਂ ਵਲੋਂ ਕਿਸੇ ਹੋਰ ਨੂੰ ਪ੍ਰਧਾਨ ਚੁਣ ਲਿਆ ਜਾਵੇ| ਇਸਤੇ ਮੀਟਿੰਗ ਵਿੱਚ ਰੌਲਾ ਪੈ ਗਿਆ ਅਤੇ ਮੀਟਿੰਗ ਵਿੱਚ ਹਾਜਿਰ ਮੈਂਬਰਾਂ ਨੇ ਕਿਹਾ ਕਿ ਉਹ ਸ੍ਰ. ਜੇ ਪੀ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਕਿਸੇ ਹੋਰ ਨੂੰ ਪ੍ਰਧਾਨ ਨਹੀਂ ਬਣਾਇਆ ਜਾ ਸਕਦਾ| ਇਸ ਮੌਕੇ ਸ੍ਰ. ਜੇ ਪੀ ਸਿੰਘ ਨੂੰ ਸਰਵਸੰਮਤੀ ਨਾਲ ਮੁੜ ਪ੍ਰਧਾਨ ਚੁਣ ਲਿਆ ਗਿਆ ਅਤੇ ਉਹਨਾਂ ਨੂੰ ਮਾਰਕੀਟ ਦੀ ਭਲਾਈ ਲਈ ਕੰਮ ਜਾਰੀ ਰੱਖਣ ਲਈ ਸਮਰਥਨ ਦਿੱਤਾ ਗਿਆ|
ਇਸ ਮੌਕੇ ਸ੍ਰ. ਅਮਰੀਕ ਸਿੰਘ ਸਾਜਨ, ਸ੍ਰੀ ਆਤਮਾ ਰਾਮ ਅਗਰਵਾਲ, ਸ੍ਰ. ਜਤਿੰਦਰ ਸਿੰਘ ਐਮ. ਜੀ. ਐਮ, ਸ੍ਰੀ. ਸੁਰਿੰਦਰ ਸਿੰਘ, ਸ੍ਰੀ. ਜਗਦੀਸ਼ ਮਲਹੋਤਰਾ, ਸ੍ਰੀ. ਅਸ਼ੋਕ ਕੁਮਾਰ, ਸ੍ਰੀ. ਵਰੂਨ ਕੁਮਾਰ, ਸ੍ਰ. ਗੁਰਪ੍ਰੀਤ ਸਿੰਘ , ਸ੍ਰੀ. ਵਰਿੰਦਰ ਸਿੰਘ, ਸ੍ਰੀ ਨਰਿੰਦਰ ਸਿੰਗਲਾ, ਸ੍ਰ. ਦਵਿੰਦਰ ਸਿੰਘ ਸੰਨੀ, ਸ੍ਰ. ਜਤਿੰਦਰ ਸਿੰਘ ਢੀਂਗਰਾ, ਦਿਨੇਸ਼ ਸਿੰਗਲਾ, ਸ੍ਰੀ. ਨਵਦੀਪ ਬੰਸਲ, ਸ੍ਰੀ . ਡਿੰਪਲ, ਸ੍ਰ. ਜਸਬੀਰ ਸਿੰਘ, ਸ੍ਰੀ. ਚੀਰਾਗ ਓਬਰਾਏ, ਸ੍ਰੀਮਤੀ ਮਨੀਸ਼ਾ ਕੁਮਾਰੀ, ਸ੍ਰੀਮਤੀ ਆਸ਼ਾ ਗੋਸਵਾਮੀ, ਸ੍ਰੀ ਵਿਜੈ ਕੁਮਾਰ, ਸ੍ਰ. ਸਤਿੰਦਰ ਸਿੰਘ, ਸ੍ਰੀ. ਮੋਹਨ ਕੁਮਾਰ, ਇਕਰਮ ਸਿੰਧੂ, ਦਪਿੰਦਰ ਸਿੰਘ ਭਾਈਆ, ਰਾਜੀਵ ਮੱਕੜ, ਸੁਰਿੰਦਰ ਮਿੱਤਲ, ਨਰੇਸ਼ ਕੁਮਾਰ, ਰਵੀ ਗੁਪਤਾ, ਨਵਜੀਤ ਸਿੰਘ ਢਿੱਲੋ, ਹਰੀਸ਼ ਕੁਮਾਰ ਅਤੇ ਹੋਰ ਦੁਕਾਨਦਾਰ ਹਾਜਿਰ ਸਨ|

Leave a Reply

Your email address will not be published. Required fields are marked *