ਜੇ ਪੀ ਸਿੰਘ ਵਲੋਂ ਕੇਦਰੀ ਮੰਤਰੀ ਪਾਸਵਾਨ ਨਾਲ ਮੁਲਾਕਾਤ

ਐਸ ਏ ਐਸ ਨਗਰ, 7 ਅਗਸਤ (ਸ.ਬ.) ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕੇਂਦਰੀ ਮੰਤਰੀ ਸ੍ਰੀ ਰਾਮ ਬਿਲਾਸ ਪਾਸਵਾਨ ਨਾਲ ਮੁਲਾਕਾਤ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ ਜੇ ਪੀ ਸਿੰਘ ਨੇ ਦਸਿਆ ਕਿ ਇਸ ਮੌਕੇ ਉਹਨਾ ਨੇ ਕੇਂਦਰੀ ਮੰਤਰੀ ਪਾਸਵਾਨ ਦੇ ਧਿਆਨ ਵਿਚ ਸਿੱਖ ਮਸਲੇ ਲਿਆਂਦੇ| ਉਹਨਾਂ ਕਿਹਾ ਕਿ ਆਸਾਮ ਵਿੱਚ ਸਿੱਖਾਂ ਨਾਲ ਬਹੁਤ ਹੀ ਧੱਕੇਸ਼ਾਹੀ ਹੋ ਰ ਹੀ ਹੈ ਅਤੇ ਉਥੇ ਰਹਿ ਰਹੇ ਸਿੱਖਾਂ ਨੂੰ ਉਜਾੜੇ ਜਾਣ ਦਾ ਡਰ ਸਤਾ ਰਿਹਾ ਹੈ, ਹੁਣ ਸਿਲਾਂਗ ਵਿੱਚ ਸਿੱਖਾਂ ਦੀ ਬਸਤੀ ਨੂ ੰ ਹੀ ਢਾਹੁਣ ਦੇ ਹੁਕਮ ਦੇ ਦਿਤੇ ਗਏ ਹਨ| ਉਹਨਾ ਦਸਿਆ ਕਿ ਸ੍ਰੀ ਪਾਸਵਾਨ ਨੇ ਉਹਨਾਂ ਨੂੰ ਸਿੱਖ ਮਸਲਿਆਂ ਦੇ ਹੱਲ ਲਈ ਉਪਰਾਲੇ ਕਰਨ ਦਾ ਭਰੋਸਾ ਦਿਤਾ|

Leave a Reply

Your email address will not be published. Required fields are marked *