ਜੈਕਾਰਿਆਂ ਨਾਲ ਗੂੰਜਿਆ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ


ਜੰਮੂ, 17 ਅਕਤੂਬਰ (ਸ.ਬ.)                 ਦੇਵੀ ਮਾਂ ਦੇ ਨਰਾਤੇ ਅੱਜ ਤੋਂ ਪੂਰੇ                ਦੇਸ਼ ਵਿੱਚ ਸ਼ੁਰੂ ਹੋ ਗਏ ਹਨ| ਨਰਾਤਿਆਂ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਪੂਜਾ ਲਈ ਮੰਦਰਾਂ ਵਿੱਚ ਭੀੜ ਲੱਗੀ ਹੋਈ ਹੈ| ਇਸ ਮੌਕੇ ਸ਼ਰਧਾਲੂਆਂ ਵਿੱਚ ਵੱਖਰਾ ਹੀ ਉਤਸ਼ਾਹ ਨਜ਼ਰ ਆ ਰਿਹਾ ਹੈ| ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਭਗਤਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੇਖਦੇ ਹੀ ਬਣਦਾ ਹੈ| ਮਾਤਾ ਦਾ ਦਰਬਾਰ ‘ਜੈ ਮਾਤਾ ਦੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਹੈ| ਚਾਰੋਂ ਪਾਸੇ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਮਾਹਾਂਮਾਰੀ ਨੂੰ ਦੇਖਦੇ ਹੋਏ ਇਸ ਵਾਰ ਇਹ ਯਾਤਰਾ ਪਹਿਲਾਂ ਵਰਗੀ ਨਹੀਂ ਹੈ| ਤੀਰਥ ਯਾਤਰੀਆਂ ਲਈ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦਾ ਪਾਲਣ ਕਰਨਾ ਲਾਜ਼ਮੀ ਹੈ| ਇਸ ਸਭ ਦੇ ਬਾਵਜੂਦ ਭਗਤਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਦਿਖਾਈ ਦਿੱਤੀ| ਜੇਕਰ ਦੁਕਾਨਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਚਿਹਰਿਆਂ ਤੇ ਵੀ ਖੁਸ਼ੀ ਆ ਗਈ ਹੈ| ਕੋਰੋਨਾ ਕਾਰਨ ਪਿਛਲੇ ਕਰੀਬ 6 ਮਹੀਨਿਆਂ ਤੋਂ ਬੰਦ ਪਏ ਕਾਰੋਬਾਰ ਮੁੜ ਪਟੜੀ ਤੇ ਪਰਤਣ ਦੀ ਉਮੀਦ ਜਾਗ ਗਈ ਹੈ|

Leave a Reply

Your email address will not be published. Required fields are marked *