ਜੈਟ ਏਅਰਵੇਜ਼ ਦੇ ਜਹਾਜ ਦੀ ਹੰਗਾਮੀ ਲੈਂਡਿੰਗ

ਜੈਟ ਏਅਰਵੇਜ਼ ਦੇ ਜਹਾਜ ਦੀ ਹੰਗਾਮੀ ਲੈਂਡਿੰਗ
ਜਹਾਜ ਦੇ ਅਮਲੇ ਵੱਲੋਂ ਏਅਰ ਪ੍ਰੈਸ਼ਰ ਚਾਲੂ ਨਾ ਕੀਤੇ ਜਾਣ ਤੇ ਯਾਤਰੀਆਂ ਦੇ ਨੱਕ ਕੰਨ ਤੋਂ ਖੂਨ ਵਗਿਆ
ਮੁੰਬਈ, 20 ਸਤੰਬਰ (ਸ.ਬ.) ਮੁੰਬਈ ਤੋਂ ਜੈਪੁਰ ਜਾ ਰਹੀ ਜੈਟ ਏਅਰਵੇਜ਼ ਦੀ ਫਲਾਈਟ ਵਿੱਚ ਅੱਜ ਵੱਡਾ ਹਾਦਸਾ ਹੋਣ ਤੋਂ ਬਚ ਗਿਆ| ਫਲਾਈਟ ਵਿੱਚ ਕਰੀਬ 166 ਯਾਤਰੀ ਸਵਾਰ ਸਨ| ਜਹਾਜੀ ਅਮਲੇ ਦੀ ਇਕ ਗਲਤੀ ਨਾਲ ਫਲਾਈਟ ਨੂੰ ਮੁੰਬਈ ਵਾਪਸ ਲੈਂਡ ਕਰਨਾ ਪਿਆ| ਦਰਅਸਲ ਅਮਲੇ ਵੱਲੋਂ ਫਲਾਈਟ ਦੇ ਕੈਬਿਨ ਦਾ ਪ੍ਰੈਸ਼ਰ ਸਵਿੱਚ ਮੈਨਟੇਨ ਕਰਨਾ ਭੁੱਲ ਗਏ, ਜਿਸ ਕਾਰਨ ਯਾਤਰੀਆਂ ਦੇ ਕੰਨ ਅਤੇ ਨੱਕ ਵਿੱਚੋਂ ਖੂਨ ਨਿਕਲਣ ਲੱਗ ਗਿਆ ਅਤੇ ਕਈ ਯਾਤਰੀਆਂ ਨੂੰ ਸਿਰ ਦਰਦ ਦੀ ਸ਼ਿਕਾਇਤ ਸ਼ੁਰੂ ਹੋ ਗਈ| ਸਾਰੇ ਯਾਤਰੀਆਂ ਦਾ ਇਲਾਜ ਮੁੰਬਈ ਦੇ ਏਅਰਪੋਰਟ ਉਤੇ ਚਲ ਰਿਹਾ ਹੈ|
ਜੈਟ ਏਅਰਵੇਜ਼ ਦੀ ਬੀ 737 ਦੀ 9ਰੁ 697 ਫਲਾਈਟ ਨੇ ਮੁੰਬਈ ਤੋਂ ਜੈਪੁਰ ਲਈ ਉਡਾਣ ਭਰੀ ਹੀ ਸੀ ਕਿ ਯਾਤਰੀਆਂ ਨੂੰ ਸਿਰ ਦਰਦ ਅਤੇ ਖੂਨ ਨਿਕਲਣ ਵਰਗੀ ਸ਼ਿਕਾਇਤ ਹੋਣ ਲੱਗੀ ਜਦੋਂ ਚੈਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਅਮਲੇ ਦੇ ਮੈਂਬਰ ਉਹ ਸਵਿੱਚ ਆਨ ਕਰਨਾ ਭੁੱਲ ਗਏ ਜਿਸ ਨਾਲ ਜਹਾਜ਼ ਵਿੱਚ ਆਕਸੀਜ਼ਨ ਮੈਨਟੇਨ ਹੁੰਦੀ ਹੈ ਜਿਸ ਕਾਰਨ ਇਹ ਹਾਦਸਾ ਹੋ ਗਿਆ| ਇਸ ਹਾਦਸੇ ਤੋਂ ਬਾਅਦ ਜੈਟ ਏਅਰਵੇਜ਼ ਦੇ ਪ੍ਰਬੰਧਕਾਂ ਨੇ ਅਮਲੇ ਨੂੰ ਰੋਸਟਰ ਤੋਂ ਹਟਾ ਦਿੱਤਾ ਹੈ|

Leave a Reply

Your email address will not be published. Required fields are marked *