ਜੈਪੁਰ ਵਿੱਚ ਤਿੰਨ ਨੌਜਵਾਨਾਂ ਤੋਂ 35 ਲੱਖ ਤੋਂ ਵਧੇਰੇ ਨਵੇਂ ਨੋਟ ਬਰਾਮਦ

ਜੈਪੁਰ, 15 ਦਸੰਬਰ (ਸ.ਬ.) ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿਦਿਆਨਗਰ ਥਾਣਾ ਖੇਤਰ ਵਿੱਚ ਬੀਤੀ ਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ 25 ਫੀਸਦੀ ਕਮਿਸ਼ਨ ਤੇ ਪੁਰਾਣੇ ਨੋਟਾਂ ਨੂੰ ਨਵੇਂ ਨੋਟਾਂ ਵਿੱਚ ਬਦਲਣ ਦੀ ਕੋਸ਼ਿਸ਼ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 35.89 ਲੱਖ ਰੁਪਏ ਜ਼ਬਤ ਕੀਤੇ ਹਨ| ਪੁਲੀਸ ਕਮਿਸ਼ਨਰ ਵਿਕਾਸ ਕੁਮਾਰ ਸਿੰਘ ਅਨੁਸਾਰ ਇਨ੍ਹਾਂ ਨੌਜਵਾਨਾਂ ਨੂੰ ਵਿਦਿਆਧਰ ਨਗਰ ਵਿੱਚ ਨੈਸ਼ਨਲ ਹੈਂਡਲੂਮ ਕੋਲ ਫੜਿਆ ਅਤੇ 2 ਹਜ਼ਾਰ ਰੁਪਏ ਦੇ ਨਵੇਂ ਨੋਟਾਂ ਵਿੱਚ 35.89 ਲੱਖ ਰੁਪਏ ਬਰਾਮਦ ਕੀਤੇ| ਉਨ੍ਹਾਂ ਦੱਸਿਆ ਕਿ ਨੋਟ ਜ਼ਬਤ ਕਰ ਕੇ ਦੋਸ਼ੀ ਸ਼ਾਸਤਰੀ ਨਗਰ ਵਾਸੀ ਸੁਨੀਲ ਗੁਪਤਾ, ਵਿਦਿਆਧਰ ਨਗਰ ਵਾਸੀ ਪ੍ਰਿਯਾਂਸ਼ੂ ਅਤੇ ਦਲਾਲੀ ਕਰ ਰਹੇ ਵਿਨੇ ਤੋਂ ਪੁੱਛ-ਗਿੱਛ ਕਰ ਰਹੀ ਹੈ|
ਉਨ੍ਹਾਂ ਦੱਸਿਆ ਕਿ 2 ਦਸੰਬਰ ਤੋਂ ਹੁਣ ਤੱਕ ਜ਼ਿਲੇ ਭਰ ਵਿੱਚ ਵੱਖ-ਵੱਖ ਥਾਂਵਾਂ ਤੋਂ ਕੁੱਲ 3.94 ਕਰੋੜ ਰੁਪਏ ਬਰਾਮਦ ਕੀਤੇ ਜਾ ਚੁਕੇ ਹਨ| ਉਨ੍ਹਾਂ ਦੱਸਿਆ ਕਿ ਇਕ ਹੋਰ ਮਾਮਲੇ ਵਿੱਚ ਪੁਲੀਸ ਨੇ ਭੇਲ ਤੋਂ ਰਿਟਾਇਰਡ ਅਧਿਕਾਰੀ ਦੇ ਕਾਲਵਾੜ ਰੋਡ ਸਥਿਤ ਸਟਾਰ ਸਿਟੀ ਦੇ ਫਲੈਟ ਤੋਂ ਇਕ ਹਜ਼ਾਰ ਅਤੇ 500 ਰੁਪਏ ਦੇ ਪੁਰਾਣੇ ਨੋਟ ਦੇ ਕੁੱਲ 14.85 ਲੱਖ ਰੁਪਏ ਬਰਾਮਦ ਕਰ ਕੇ 2 ਨੌਜਵਾਨਾਂ ਨੂੰ ਫੜਿਆ ਗਿਆ ਅਤੇ ਇਨ੍ਹਾਂ ਨੂੰ ਪੁੱਛ-ਗਿੱਛ ਲਈ ਆਮਦਨ ਟੈਕਸ ਵਿਭਾਗ ਨੂੰ ਸੌਂਪਿਆ ਗਿਆ ਹੈ| ਸਟਾਰ ਸਿਟੀ ਵਿੱਚ ਭੇਲ ਤੋਂ ਰਿਟਾਇਰਡ ਪ੍ਰੇਮ ਕੁਮਾਰ ਦਾ ਫਲੈਟ ਹੈ|

Leave a Reply

Your email address will not be published. Required fields are marked *