ਜੈਮਾਲਾ ਦੌਰਾਨ ਨੌਜਵਾਨ ਨੇ ਸੁੱਟਿਆ ਲਾੜੀ ਦੀ ਮਾਂਗ ਵਿਚ ਸਿੰਦੂਰ, ਲਾੜੇ ਨੇ ਕੀਤਾ ਵਿਆਹ ਕਰਨ ਤੋਂ ਇਨਕਾਰ

ਮਿਰਜਾਪੁਰ, 5 ਜੂਨ (ਸ.ਬ.)  ਉਤਰ ਪ੍ਰਦੇਸ਼ ਵਿੱਚ ਮਿਰਜਾਪੁਰ ਦੇ ਜਿਗਨਾ ਖੇਤਰ ਵਿੱਚ ਉਸ ਸਮੇਂ ਅਜੀਬੋ-ਗਰੀਬ ਸਥਿਤੀ ਪੈਦਾ ਹੋ ਗਈ, ਜਦੋਂ ਜੈਮਾਲਾ ਦੌਰਾਨ ਇਕ ਨੌਜਵਾਨ ਵੱਲੋਂ ਲਾੜੀ ਦੀ ਮੰਗਾਂ ਵਿੱਚ ਸਿੰਦੂਰ ਸੁੱਟਣ ਤੋਂ ਨਾਰਾਜ਼ ਲਾੜੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ| ਬਾਅਦ ਵਿੱਚ ਸਿੰਦੂਰ ਸੁੱਟਣ ਵਾਲੇ ਨੌਜਵਾਨ ਨਾਲ ਲਾੜੀ ਦਾ ਵਿਆਹ ਕਰਵਾਇਆ ਗਿਆ| ਪੁਲੀਸ ਸੂਤਰਾਂ ਨੇ ਦੱਸਿਆ ਕਿ  ਬੀਤੀ ਰਾਤ ਗੰਗਾਪੁਰ ਪਿੰਡ ਵਿੱਚ ਨਗਰ ਖੇਤਰ ਦੇ ਕਜਹਰਵਾ ਦੇ ਪੋਖਰਾ ਮੁਹੱਲੇ ਤੋਂ ਬਾਰਾਤ ਆਈ ਸੀ| ਦਵਾਰਚਾਰ ਤੋਂ ਬਾਅਦ ਜੈਮਾਲਾ ਸਮਾਰੋਹ ਚੱਲ ਰਿਹਾ ਸੀ| ਉਸੇ ਸਮੇਂ ਧਨੀਪੱਟੀ ਪਿੰਡ ਵਾਸੀ ਇਕ ਨੌਜਵਾਨ ਨੇ ਲਾੜੀ ਨੂੰ ਆਪਣੀ ਪ੍ਰੇਮਿਕਾ ਦੱਸਦੇ ਹੋਏ ਉਸ ਦੀ ਮਾਂਗ ਤੇ ਸਿੰਦੂਰ ਸੁੱਟ ਦਿੱਤਾ|
ਨੌਜਵਾਨ ਦੀ ਇਸ ਹਰਕਤ ਤੇ ਬਾਰਾਤੀਆਂ ਨੇ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ ਅਤੇ ਘਟਨਾ ਤੋਂ ਨਾਰਾਜ਼ ਲਾੜੇ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ| ਉਨ੍ਹਾਂ ਨੇ ਦੱਸਿਆ ਕਿ ਪੁਲੀਸ ਅਤੇ ਰਿਸ਼ਤੇਦਾਰਾਂ ਦੇ ਸਮਝਾਉਣ ਤੋਂ ਬਾਅਦ ਵੀ ਲਾੜਾ ਨਹੀਂ ਮੰਨਿਆ ਅਤੇ ਬਾਰਾਤ ਲੈ ਕੇ ਵਾਪਸ ਚੱਲਾ ਗਿਆ| ਬਾਅਦ ਵਿੱਚ ਪੰਚਾਇਤ ਕਰ ਕੇ ਸਿੰਦੂਰ ਸੁੱਟਣ ਵਾਲੇ ਨੌਜਵਾਨ ਨਾਲ ਲਾੜੀ ਦੀ ਰਜਾਮੰਦੀ ਨਾਲ ਉਸੇ ਮੰਡਪ ਵਿੱਚ ਵਿਆਹ ਕਰਵਾ ਦਿੱਤਾ ਗਿਆ| ਪਿੰਡ ਵਾਸੀਆਂ ਅਨੁਸਾਰ ਦੋਹਾਂ ਵਿੱਚ ਪਹਿਲਾਂ ਤੋਂ ਪ੍ਰੇਮ ਪ੍ਰਸੰਗ ਸੀ| ਵਿਆਹ ਲਈ ਦੋਹਾਂ ਨੇ ਇਸ ਤਰ੍ਹਾਂ ਦੀ ਯੋਜਨਾ ਬਣਾ ਰੱਖੀ ਸੀ|

Leave a Reply

Your email address will not be published. Required fields are marked *