ਜੈਮ ਪਬਲਿਕ ਸਕੂਲ ਨੇ ਗਰੈਂਡ ਪੇਰੇਂਟਸ ਡੇ ਮਨਾਇਆ

ਐਸ. ਏ. ਐਸ. ਨਗਰ,11 ਫਰਵਰੀ (ਸ.ਬ.) ਜੈਮ ਪਬਲਿਕ ਸਕੂਲ ਵਿਖੇ ਅੱਜ ਗਰੈਂਡ ਪੇਅਰੈਂਟਸ ਡੇ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ ਜਸਟਿਸ ਐਮ.ਐਸ. ਚੋਹਾਨ, ਚੇਅਰਮੈਨ ਪੁਲੀਸ ਕੰਪਲੇਂਟ ਅਥਾਰਟੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ| ਇਸ ਵਿੱਚ ਬੱਚਿਆਂ ਦੁਆਰਾ ਰੰਗ – ਬਿਰੰਗੇ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਗਤਕਾ, ਗਿੱਧਾ, ਕਹਾਣੀਆਂ, ਨਾਰੀ ਸ਼ਕਤੀ ਅਤੇ ਪੰਜਾਬੀ ਅਤੇ ਬੀਹੂ ਨਾਚ ਪੇਸ਼ ਕੀਤੇ ਗਏ| ਗਰੈਂਡ ਪੇਅਰੈਂਟਸ ਲਈ ਵੱਖ ਵੱਖ ਖੇਡਾਂ ਦਾ ਆਯੋਜਨ ਵੀ ਕੀਤਾ ਗਿਆ| ਉਨ੍ਹਾਂ ਦਾ ਡਰਾਇੰਗ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ‘ਪੰਜਾਬੀ ਵਿਰਸਾ’|  ਜੇਤੂਆਂ ਨੂੰ ਸਕੂਲ ਦੇ ਡਾਇਰੈਕਟਰ ਸ੍ਰੀ ਐਚ. ਐਸ ਮਿੱਢਾ ਦੁਆਰਾ ਇਨਾਮ ਤਕਸੀਮ ਕੀਤੇ ਗਏ| ਅੰਤ ਸਕੂਲ ਦੀ ਪ੍ਰਿੰਸੀਪਲ ਮੈਮ ਸ੍ਰੀ ਮਤੀ ਆਰ. ਬੂਵਨਾ ਨੇ ਗਰੈਂਡ  ਪੇਅਰੈਂਟਸ ਡੇ ਬਾਰੇ ਜਾਣਕਾਰੀ ਦਿੱਤੀ|

Leave a Reply

Your email address will not be published. Required fields are marked *