ਜੈਮ ਪਬਲਿਕ ਸਕੂਲ ਨੇ ਮਨਾਇਆ ਖੇਡ ਦਿਵਸ

ਐਸ. ਏ. ਐਸ. ਨਗਰ, 24 ਜਨਵਰੀ (ਸ.ਬ.) ਜੈਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ-2 ਮੁਹਾਲੀ ਨੇ ਆਪਣਾ ਸਾਲਾਨਾ ਖੇਡ ਦਿਵਸ ਬੜੀ ਧੂਮ ਧਾਮ ਨਾਲ ਸੈਕਟਰ 46 ਦੇ ਸਟੇਡੀਅਮ ਵਿਚ ਮਨਾਇਆ|  ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਐਚ ਐਸ ਮਿੱਢਾ ਸਨ| ਸਕੂਲ ਦੇ ਡਾਇਰੈਕਟਰ ਸ੍ਰੀਮਤੀ ਰਵਿੰਦਰ ਕੌਰ ਮਿੱਢਾ ਨੇ ਗੁਬਾਰੇ ਉਡਾ ਕੇ ਖੇਡ ਦਿਵਸ ਦਾ ਆਰੰਭ ਕੀਤਾ| ਫਿਰ ਬੱਚਿਆਂ ਨੇ ਸ਼ਬਦ ਗਾਇਨ ਕੀਤਾ ਅਤੇ ‘ਬੀਹੂ ਨਾਚ’ ਪੇਸ਼ ਕੀਤਾ| ਵਿਦਿਆਰਥੀਆਂ ਨੇ ਵੱਖ- ਵੱਖ ਦੌੜਾਂ  ਵਿੱਚ ਉਤਸ਼ਾਹ ਪੂਰਵਕ ਹਿੱਸਾ ਲਿਆ| ਦੌੜਾਂ ਵਿੱਚ 100 ਮੀ., 200 ਮੀ., 400 ਮੀ. ਅਤੇ ਰਿਲੇ ਰੇਸ ਸ਼ਾਮਿਲ ਸਨ| ਉਪਰੰਤ ਲੰਬੀ ਛਾਲ ਅਤੇ ਸ਼ੌਟ-ਪੁਟ ਦੇ ਮੁਕਾਬਲੇ ਕਰਵਾਏ ਗਏ| ਮੁੱਖ ਮਹਿਮਾਨ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ| ਸਕੂਲ ਦਾ ਪਹਿਲਾਂ ਵੀ ਬਹੁਤ ਵਾਰ ਨਾਮ ਰੌਸ਼ਨ ਕਰ ਚੁੱਕੀ ਖਿਡਾਰਨ ਚੈਲਸੀ ਗੋਸਵਾਮੀ ਜਿਸ ਨੇ ਨੈਸ਼ਨਲ ਵਾਲੀਬਾਲ ਟੂਰਨਾਮੈਂਟ ਵਿਚ ਹਿੱਸਾ ਲੈ ਕੇ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ, ਨੂੰ ਵੀ ਸਨਮਾਨਿਤ ਕੀਤਾ ਗਿਆ| ਜੁਗਤਪ੍ਰੀਤ ਕੌਰ ਅਤੇ ਇਸ਼ਵਿੰਦਰ ਸਿੰਘ ਨੇ 10 ਸਾਲ ਤੋਂ ਘੱਟ ਵਰਗ ਵਿੱਚ ਕ੍ਰਮਵਾਰ ਬੈਸਟ ਐਥਲੀਟ ਲੜਕੀ ਅਤੇ ਲੜਕੇ ਦੀ ਟਰਾਫੀ ਹਾਸਲ ਕੀਤੀ| ਭੂਵਨ ਅਤੇ ਸਹਿਜੀਤ ਕੌਰ ਨੇ 19 ਸਾਲ ਤੋਂ ਘੱਟ ਵਰਗ ਵਿੱਚ ਕ੍ਰਮਵਾਰ ਬੈਸਟ ਐਥਲੀਟ ਲੜਕਾ ਅਤੇ ਲੜਕੀ ਦੀ ਟਰਾਫੀ ਹਾਸਲ ਕੀਤੀ| ਸਕੂਲ ਦੇ ਚਾਰ ਹਾਊਸਿਜ਼ ਵਿੱਚੋਂ ‘ਰਨਿੰਗ ਟਰਾਫੀ’ ਪ੍ਰਾਪਤ ਕਰਨ ਦਾ ਸੁਭਾਗ ‘ਅਜੀਤ ਹਾਊਸ’ ਨੂੰ ਪ੍ਰਾਪਤ ਹੋਇਆ| ਅੰਤ ਸਕੂਲ ਦੇ ਪ੍ਰਿੰਸੀਪਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਰਾਸ਼ਟਰੀ ਗੀਤ ਦੇ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ|

Leave a Reply

Your email address will not be published. Required fields are marked *