ਜੈਮ ਪਬਲਿਕ ਸਕੂਲ ਨੇ ਮਨਾਇਆ ਗਣਤੰਤਰ ਦਿਵਸ

ਐਸ.ਏ. ਐਸ. ਨਗਰ 27 ਜਨਵਰੀ (ਸ.ਬ.) ਜੈਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ਼-3 ਬਾ: 2 ਮੁਹਾਲੀ ਨੇ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ| ਸਕੂਲ ਦੇ ਪ੍ਰਿੰਸੀਪਲ ਮੈਮ ਸ੍ਰੀ ਮਤੀ ਆਰ. ਬੂਵਨਾ ਨੇ ਤਿਰੰਗਾ ਝੰਡਾ ਲਹਿਰਾਇਆ| ਉਪਰੰਤ ਦੇਸ਼-ਭਗਤੀ ਦਾ ਗੀਤ ਪੇਸ਼ ਕੀਤਾ| ਦਸਵੀਂ ਜਮਾਤ ਦੇ ਬੱਚਿਆਂ ਨੇ ਇੱਕ ਨਾਟਕ ਦੇ ਰੂਪ ਵਿੱਚ ਮੌਲਿਕ ਅਧਿਕਾਰਾਂ ਦੀ ਜਾਣਕਾਰੀ ਦਿੱਤੀ| ਅਖੀਰ ਵਿੱਚ ਰਾਸ਼ਟਰੀ ਗਾਨ ਗਾਇਆ ਗਿਆ|

Leave a Reply

Your email address will not be published. Required fields are marked *