ਜੈਮ ਪਬਲਿਕ ਸਕੂਲ ਨੇ ਵਿਸਾਖੀ ਦਾ ਦਿਹਾੜਾ ਮਨਾਇਆ

ਐਸ. ਏ. ਐਸ. ਨਗਰ, 12 ਅਪ੍ਰੈਲ (ਸ.ਬ.) ਖਾਲਸੇ ਦਾ ਜਨਮ ਦਿਹਾੜਾ ਜੈਮ ਪਬਲਿਕ ਸਕੂਲ ਫੇਜ਼- 3 ਬੀ- 2 ਵਿੱਚ ਧੂਮ ਧਾਮ ਨਾਲ ਮਨਾਇਆ ਗਿਆ| ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚੇ ਪੰਜਾਬੀ ਪਹਿਰਾਵੇ ( ਸੂਟ ਅਤੇ ਕੁੜਤੇ ਪਜਾਮੇ) ਵਿੱਚ ਬਹੁਤ ਸੋਹਣੇ ਲੱਗ ਰਹੇ ਸਨ| ਕੁਝ ਬੱਚਿਆਂ ਨੇਵਿਸਾਖੀ ਦੇ ਸੰਬੰਧ ਵਿੱਚ ਕਵਿਤਾਵਾਂ ਪੜ੍ਹੀਆਂ | ਕੁਝ ਬੱਚਿਆਂ ਨੇ ‘ਵਿਸਾਖੀ ਦੀ ਮਹੱਤਤਾ’ ਅਤੇ ‘ਵਿਸਾਖੀ’ ਕਿਉਂ ਮਨਾਈ ਜਾਂਦੀ ਹੈ ਵਿਸ਼ਿਆਂ ਤੇ ਰੌਸ਼ਨੀ ਪਾਈ| ਉਪਰੰਤ ਪੰਜਾਬ ਦੇ ਲੋਕ ਨਾਚ ਗਿੱਧਾ ਤੇ ਭੰਗੜਾ ਪੇਸ਼ ਕੀਤੇ ਗਏ| ਅੰਤ ਵਿੱਚ ਪਿੰ੍ਰਸੀਪਲ ਮੈਡਮ ਆਰ ਬੂਵਨਾ ਨੇ ਵਿਦਿਆਰਥੀਆਂ ਦੀ ਸਰਾਹਨਾ ਕੀਤੀ, ਵਿਸਾਖੀ ਦੀਆਂ ਵਧਾਈਆਂ ਦਿੱਤੀਆਂ|

Leave a Reply

Your email address will not be published. Required fields are marked *